Monday, October 26, 2026
Home Punjab ਨਸ਼ਾ ਛੁਡਾਊ ਕੇਂਦਰ ‘ਚ ਨਸ਼ਾ ਛੱਡਣ ਲਈ ਆਉਣ ਵਾਲੇ ਲੋਕਾਂ ਨੂੰ ਕਰਨਾ...

ਨਸ਼ਾ ਛੁਡਾਊ ਕੇਂਦਰ ‘ਚ ਨਸ਼ਾ ਛੱਡਣ ਲਈ ਆਉਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ

ਜਲੰਧਰ(ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਨਸ਼ਾ ਛੁਡਾਊ ਕੇਂਦਰ ‘ਚ ਤਾਇਨਾਤ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰ ‘ਚ ਨਸ਼ਾ ਛੱਡਣ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਕਾਰਨ ਵਾਰਡਾਂ ‘ਚ ਦੇਖਭਾਲ ਨਾ ਕਰਨ ਤੇ ਦਫਤਰੀ ਸਟਾਫ ਦੇ ਮੈਂਬਰਾਂ ਦੀ ਹੜਤਾਲ ਕਾਰਨ ਪਿਛਲੇ ਦੋ ਹਫ਼ਤਿਆਂ ਤੋਂ ਵਾਰਡ ‘ਚ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਵਾਰਡ ਖਾਲੀ ਹੋਣ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਦੇ ਅਧਿਕਾਰੀਆਂ ਨੇ ਉਥੇ ਤਾਲਾ ਲਾ ਦਿੱਤਾ ਹੈ। ਲੋਕਾਂ ਨੂੰ ਇਲਾਜ਼ ਲਈ ਪ੍ਰਰਾਈਵੇਟ ਹਸਪਤਾਲਾਂ ‘ਚ ਧੱਕੇ ਖਾਣੇ ਪੈ ਰਹੇ ਹਨ। ਉੱਥੇ ਹੀ ਹੜਤਾਲ ‘ਤੇ ਬੈਠੇ ਸਿਹਤ ਮੁਲਾਜ਼ਮਾਂ ਨੇ ਅਣਮਿੱਥੇ ਧਰਨੇ ਦੇ 16ਵੇਂ ਦਿਨ ਮੰਗਲਵਾਰ ਨੂੰ ਵੀ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਿਵਲ ਹਸਪਤਾਲ ‘ਚ ਜੱਚਾ-ਬੱਚਾ ਸੈਂਟਰਲ ਮੈਡੀਕਲ ਵਾਰਡ ਤੇ ਬੱਚਿਆਂ ਦੇ ਵਾਰਡ ਤੋਂ ਬਾਅਦ ਮਾਡਲ ਨਸ਼ਾ ਛੁਡਾਊ ਕੇਂਦਰ ਦੇ ਵਾਰਡ ਨੂੰ ਵੀ ਤਾਲਾ ਲਾ ਦਿੱਤਾ ਗਿਆ।

Advertisements

ਇਲਾਜ਼ ਕਰਵਾਉਣ ਲਈ ਪਰਾਗਪੁਰ ਤੋਂ ਆਏ ਮਰੀਜ਼ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਜਵਾਨੀ ‘ਚ ਹੀ ਨਸ਼ੇ ਦੇ ਸੇਵਨ ਨਾਲ ਮੁੰਡੇ ਦੀ ਸਿਹਤ ਖਰਾਬ ਹੋ ਗਈ ਸੀ। ਬੜੀ ਮੁਸ਼ਕਲ ਨਾਲ ਨਸ਼ਾ ਛੱਡਣ ਲਈ ਤਿਆਰ ਹੋਇਆ ਹੈ। ਸਰਕਾਰੀ ਹਸਪਤਾਲ ‘ਚ ਆਏ ਹਨ ਤਾਂ ਉਨ੍ਹਾਂ ਹੜਤਾਲ ਕਾਰਨ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਹੈ, ਮੁੰਡਾ ਖਾਣ ਤੋਂ ਨਾਂਹ ਕਰ ਰਿਹਾ ਹੈ। ਨਿੱਜੀ ਨਸ਼ਾ ਛੁਡਾਊ ਕੇਂਦਰ ‘ਚ ਇਲਾਜ਼ ਕਰਵਾਉਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਹੜਤਾਲ ਕਾਰਨ ਉਹ ਭੰਬਲਭੂਸੇ ‘ਚ ਫਸ ਗਏ ਹਨ। ਨਸ਼ਾ ਛੁਡਾਊ ਕੇਂਦਰ ‘ਚ ਨਸ਼ਾ ਛੱਡਣ ਵਾਲੇ ਲੋਕਾਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ। ਹਰ ਮਹੀਨੇ ਉਤੇ 60-70 ਲੋਕਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਉਥੇ ਹੀ ਓਟਸ ਤੇ ਓਐੱਸਟੀ ਸੈਂਟਰਾਂ ਤੋਂ ਵੀ ਜ਼ਿਆਦਾਤਰ ਲੋਕ ਦਵਾਈ ਨਾ ਮਿਲਣ ਕਰਕੇ ਨਿਰਾਸ਼ ਪਰਤ ਰਹੇ ਹਨ।

LEAVE A REPLY

Please enter your comment!
Please enter your name here