
ਜਲੰਧਰ(ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਬੀਤੇ ਦਿਨੀਂ ਥਾਣਾ ਡਵੀਜ਼ਨ-6 ਦੇ ਇਲਾਕੇ ‘ਚ ਜੀਟੀਬੀ ਨਗਰ ‘ਚ ਹੋਈ ਇਲੈਕਟ੍ਰੀਕਲ ਸ਼ੋਅਰੂਮ ਦੇ ਮਾਲਕ ਲਵਲੀਨ ਛਾਬੜਾ ਦੀ ਪਤਨੀ ਪ੍ਰਿਆ ਛਾਬੜਾ ਦੀ ਖ਼ੁਦਕੁਸ਼ੀ ਦੇ ਮਾਮਲੇ ‘ਚ ਫਰਾਰ ਮੁਲਜ਼ਮ ਹਾਲੇ ਤਕ ਪੁਲਿਸ ਦੇ ਹੱਥ ਨਹੀਂ ਲੱਗ ਸਕੇ। ਮਾਮਲੇ ‘ਚ ਨਾਮਜ਼ਦ ਕੀਤੇ ਗਏ ਫਰਾਰ ਨਨਦੋਈਏ ਨੀਰਜ ਨੰਦਾ ਦੀ ਭਾਲ ‘ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਪਰ ਮੁਲਜ਼ਮ ਆਪਣੇ ਸੰਭਾਵੀਂ ਠਿਕਾਣਿਆਂ ‘ਤੇ ਨਹੀਂ ਮਿਲਿਆ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੀਰਜ ਦੇ ਫੋਨ ਨੂੰ ਸਰਵਿਲਾਂਸ ‘ਤੇ ਲਾਉਂਦੇ ਹੋਏ ਸਾਰੇ ਮੁਲਜ਼ਮਾਂ ਦੀ ਕਾਲ ਡਿਟੇਲ ਦੀ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਉਥੇ ਮਾਮਲੇ ‘ਚ ਨਾਮਜ਼ਦ ਕੀਤੀ ਗਈ ਨਨਾਣ ਸ਼ਾਇਰ ਛਾਬੜਾ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਜੇ ਜਾਂਚ ‘ਚ ਉਸ ਦੀ ਕੋਈ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਉਸ ਖ਼ਿਲਾਫ ਲੁਕ ਆਊਟ ਸਰਕੁਲਰ ਜਾਰੀ ਕਰ ਸਕਦੀ ਹੈ ਇਸ ਤੋਂ ਪਹਿਲਾਂ ਬੀਤੇ ਐਤਵਾਰ ਮਿ੍ਤਕਾ ਪ੍ਰਿਆ ਛਾਬੜਾ ਦੇ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨੇ ਮਾਡਲ ਟਾਊਨ ‘ਚ ਕੈਂਡਲ ਮਾਰਚ ਕੱਿਢਆ ਸੀ ਤੇ ਮਾਮਲੇ ‘ਚ ਸਾਰੇ ਮੁਲਾਜ਼ਮਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ ਸੀ।












