ਫ਼ੌਜੀ ਯੂਨਿਟ ਵਿਚ ਅਚਾਨਕ ਗੋਲੀ ਚੱਲਣ ਕਾਰਨ ਨਾਇਬ ਸੂਬੇਦਾਰ ਤਰਲੋਚਨ ਦੀ ਮੌਤ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਛਾਉਣੀ ਸਥਿਤ ਫ਼ੌਜੀ ਯੂਨਿਟ ਵਿਚ ਅਚਾਨਕ ਗੋਲੀ ਚੱਲਣ ਕਾਰਨ ਇਕ ਨਾਇਬ ਸੂਬੇਦਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਮਿ੍ਤਕ ਦੀ ਪਛਾਣ ਨਾਇਬ ਸੂਬੇਦਾਰ ਤਰਲੋਚਨ ਮੋਹੰਤਾ ਵਾਸੀ ਪਿੰਡ ਮੰਗਲਪੁਰ ਤਹਿਸੀਲ ਚਮਪੋਹਆ ਥਾਣਾ ਬਰੀਆ ਜ਼ਿਲ੍ਹਾ ਕੰਨਦੂਜਰ ਉੜੀਸਾ ਵਜੋਂ ਹੋਈ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਜਲੰਧਰ ਛਾਉਣੀ ਵਿਖੇ ਨਾਇਬ ਸੂਬੇਦਾਰ ਰੈਂਕ ‘ਤੇ 129 ਸਾਟਾ ਰੈਜੀਮੈਂਟ ਵਿਚ ਡਿਊਟੀ ਕਰ ਰਿਹਾ ਸੀ। ਮਿ੍ਤਕ ਦੇ ਬੇਟੇ ਅਤੁਲ ਕੁਮਾਰ ਮੋਹੰਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਛਾਉਣੀ ਵਿਖੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਮਿ੍ਤਕ ਦੇ ਬੇਟੇ ਅਤੁਲ ਕੁਮਾਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਜਦੋਂ ਉਸ ਨੂੰ ਆਪਣੇ ਪਿਤਾ ਦੀ ਗੋਲੀ ਲੱਗਣ ਨਾਲ ਮੌਤ ਹੋਣ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਮਾਮਾ ਜਗਦੀਪ ਨਾਲ ਜਲੰਧਰ ਛਾਉਣੀ ਪਹੁੰਚਿਆ। 

Advertisements

ਉਸ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਜਦੋਂ ਉਸ ਵੱਲੋਂ ਆਪਣੇ ਪਿਤਾ ਦੀ ਮੌਤ ਸਬੰਧੀ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਤਰਲੋਚਨ ਆਪਣੀ ਰਾਤ ਦੀ ਡਿਊਟੀ ਖਤਮ ਕਰਕੇ ਆਪਣੇ ਰੂਮ ‘ਚ ਆਇਆ ਸੀ ਜਿਸ ਕੋਲ ਰਾਈਫਲਾਂ ਇਨਸਾਸ ਸਮੇਤ ਗੋਲੀ ਸਿੱਕਾ ਸੀ। ਜਦੋਂ ਉਸ ਦੇ ਪਿਤਾ ਨੇ ਸਵੇਰੇ 8 ਵਜੇ ਡਿਊਟੀ ਜਾਣਾ ਸੀ ਤਾਂ ਤਿਆਰ ਹੁੰਦਿਆਂ ਕਿਤੇ ਉਸ ਕੋਲੋਂ ਇਨਸਾਸ ਰਾਈਫਲ ‘ਚੋਂ ਅਚਾਨਕ ਗੋਲੀ ਚੱਲ ਗਈ ਜੋ ਉਸ ਦੇ ਗਲੇ ਨੂੰ ਚੀਰਦੀ ਹੋਈ ਆਰ ਪਾਰ ਹੋ ਗਈ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।

LEAVE A REPLY

Please enter your comment!
Please enter your name here