ਜਲੰਧਰ ‘ਚ ਬੇਅਦਬੀ ਦੀ ਘਟਨਾ, ਬਾਈਬਲ ਦੇ ਪੰਨੇ ਸੜਕ ਤੇ ਮਿਲੇ

ਜਲੰਧਰ (ਦ ਸਟੈਲਰ ਨਿਊਜ਼): ਪੰਜਾਬ ਵਿਚ ਨਿੱਤ ਦਿਨ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਜਲੰਧਰ ਵਿਖੇ ਸਕਾਈਲਾਰਕ ਚੌਕ ਨੇੜੇ ਪਵਿੱਤਰ ਬਾਈਬਲ ਨਾਲ ਸਬੰਧਿਤ ਅਣਸੁਖਾਵੀਂ ਘਟਨਾ ਵਾਪਰੀ ਹੈ। ਇਸ ਸਬੰਧੀ ਥਾਣਾ-4 ਵਿਖੇ ਸਰਾਰਤੀ ਅਨਸਰਾਂ ਖਿਲਾਫ ਧਾਰਾ 295 ਆਈ. ਪੀ. ਸੀ. ਦਰਜ ਕੀਤਾ ਗਿਆ ਹੈ। ਥਾਣਾ ਚਾਰ ਦੀ ਪੁਲਸ ਨੇ ਦੱਸਿਆ ਕਿ 53 ਸਾਲਾ ਸਰੀਫ ਮਸੀਹ ਪੁੱਤਰ ਸਗਲੀ ਰਾਮ ਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਪੰਜਾਬ ਕਿ੍ਰਸਚੀਅਨ ਮੂਵਮੈਂਟ ਦਾ ਮੈਂਬਰ ਹੈ। ਉਸ ਨੇ ਦੱਸਿਆ ਕਿ ਰਾਤ ਕਰੀਬ 12.00 ਵਜੇ ਉਸ ਨੂੰ ਇਕ ਮੈਂਬਰ ਦਾ ਫੋਨ ਆਇਆ ਕਿ ਸਕਾਈਲਾਰਕ ਚੌਕ ਨੇੜੇ ਪਵਿੱਤਰ ਬਾਈਬਲ ਦੇ ਕੁਝ ਪੰਨੇ ਫੋਲਡ ਕੀਤੇ ਪਏ ਹਨ, ਜੋ ਕਿ ਜਾਪਦਾ ਹੈ ਕਿ ਬੇਅਦਬੀ ਹੋਈ ਹੈ।

Advertisements

ਸੂਚਨਾ ਮਿਲਦੇ ਹੀ ਉਹ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਿਆ ਅਤੇ ਦੇਖਿਆ ਕਿ ਪਵਿੱਤਰ ਬਾਈਬਲ ਦੀਆਂ ਕੁਝ ਆਇਤਾਂ ਨੂੰ ਤੋੜ-ਮਰੋੜ ਕੇ ਸੜਕ ’ਤੇ ਸੁੱਟਿਆ ਗਿਆ ਸੀ, ਜਿਸ ਦੇ ਉੱਪਰੋਂ ਵਾਹਨ ਲੰਘ ਰਹੇ ਸਨ, ਜਿਸ ਨੂੰ ਜਾਣਬੁੱਝ ਕੇ ਵਿਚਕਾਰ ਸੁੱਟਿਆ ਗਿਆ ਸੀ। ਸਰਾਰਤੀ ਅਨਸਰਾਂ ਵਲੋਂ ਕੀਤੀ ਗਈ ਇਸ ਹਰਕੱਤ ਦੀ ਸੂਚਨਾ ਮਿਲਣ ’ਤੇ ਥਾਣਾ 4 ਦੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਮੌਕੇ ਏ. ਸੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਮੌਕੇ ’ਤੇ ਉਕਤ ਸਥਾਨ ਦਾ ਮੁਆਇਨਾ ਵੀ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਪੁਲਸ ਨੇ ਸਰਾਰਤੀ ਅਨਸਰਾਂ ਖਲਿਾਫ ਮਾਮਲਾ ਦਰਜ ਕਰ ਦਿੱਤਾ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here