ਡਰਾਈਵਰ ਨੂੰ ਜਖਮੀ ਕਰ ਕੇ ਇਨੋਵਾ ਲੁੱਟੀ

ਜਲੰਧਰ (ਦ ਸਟੈਲਰ ਨਿਊਜ਼): ਪਿੰਡ ਨਵਾਂ ਕਿਲਾ ਵਿਖੇ 2 ਮੋਟਰਸਾਈਕਲਾਂ ’ਤੇ ਆਏ 5 ਨੌਜਵਾਨਾਂ ਨੇ ਇਕ ਸਕੂਲ ਦੇ ਬਾਹਰ ਇਨੋਵਾ ਗੱਡੀ ਦੇ ਡਰਾਈਵਰ ਨੂੰ ਜਖਮੀ ਕਰ ਕੇ ਗੱਡੀ ਖੋਹ ਲਈ ਅਤੇ ਫਰਾਰ ਹੋ ਗਏ। ਇਸ ਸਬੰਧੀ ਮਾਡਲ ਪੁਲਸ ਥਾਣਾ ਸਾਹਕੋਟ ਦੇ ਮੁਖੀ ਇੰਸ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਝੁਨਝੁਣੂ (ਰਾਜਸਥਾਨ) ਪਿੰਡ ਨਵਾਂ ਕਿਲਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰ ਸੜਕ ’ਤੇ ਇਨੋਵਾ ਗੱਡੀ ਵਿਚ ਕਿਸੇ ਦਾ ਇੰਤਜਾਰ ਕਰ ਰਿਹਾ ਸੀ ਅਤੇ ਅਚਾਨਕ ਉਸ ਨੂੰ ਨੀਂਦ ਆ ਗਈ। ਬਾਅਦ ਦੁਪਹਿਰ ਕਰੀਬ 1.20 ਵਜੇ ਦੋ ਮੋਟਰਸਾਈਕਲਾਂ ’ਤੇ ਆਏ 5 ਨੌਜਵਾਨਾਂ ਨੇ ਗੱਡੀ ਦੀ ਖਿੜਕੀ ਖੜਕਾਈ। ਉਸ ਨੇ ਜਿਉਂ ਹੀ ਗੱਡੀ ਦਾ ਦਰਵਾਜਾ ਖੋਲਿ੍ਹਆ ਤਾਂ ਅਣਪਛਾਤੇ ਨੌਜਵਾਨਾਂ ’ਚੋਂ ਇਕ ਨੇ ਉਸ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਉਸ ਕੋਲੋਂ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ।

Advertisements

ਨਾਕਾਬੰਦੀ ਕਰ ਕੇ ਗੱਡੀ ਦੀ ਤਲਾਸ਼ ਸੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਰਸਤਿਆਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ 5 ਲੁਟੇਰੇ 2 ਮੋਟਰਸਾਈਕਲਾਂ ’ਤੇ ਆਏ ਸਨ ਅਤੇ ਇਕ ਲੁਟੇਰਾ ਇਨੋਵਾ ਗੱਡੀ ਚਲਾ ਕੇ ਲੈ ਗਿਆ ਜਦਕਿ ਉਸ ਦੇ 4 ਸਾਥੀ 2 ਮੋਟਰਸਾਈਕਲਾਂ ’ਤੇ ਫਰਾਰ ਹੋਏ ਹਨ।

LEAVE A REPLY

Please enter your comment!
Please enter your name here