ਯੂਥ ਅਕਾਲੀ ਦਲ ਨੇ ਐਸਐਸਪੀ ਦਫਤਰ ਕਪੂਰਥਲਾ ਦਾ ਕੀਤਾ ਘੇਰਾਓ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਤੇ ਜਦੋਂ ਵੀ ਕਿਸੇ ਸਰਕਾਰ ਨੇ ਪੰਜਾਬ ਜਾਂ ਪੰਜਾਬੀਆਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਦ-ਤਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਸ ਧੱਕੇ ਦਾ ਮੂੰਹਤੋੜ ਜਵਾਬ ਦਿੱਤਾ ਹੈ ਤੇ ਹੁਣ ਜਦੋਂ ਸੂਬੇ ਦੀ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾ ਕੇ ਦਬਾਉਂਣ ਦੀ ਸਾਜਿਸ਼ ਕੀਤੀ ਹੈ ਤਾਂ ਇਸ ਦਾ ਪਾਰਟੀ ਵੱਲੋ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਐਸਐਸਪੀ ਦਫ਼ਤਰ ਦੇ ਬਾਹਰ ਲਗਾਏ ਗਏ ਧਰਨੇ ਦੌਰਾਨ ਹਾਜ਼ਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।

Advertisements

ਮਜੀਠੀਆ ਵਿਰੁੱਧ ਝੂਠੇ ਪਰਚੇ ਕਾਂਗਰਸ ਦੀਆਂ ਨਕਾਮੀਆਂ ਨੂੰ ਨਹੀਂ ਛੁਪਾ ਸਕਦੇ : ਅਕਾਲੀ ਆਗੂ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਜੈ ਸ਼ਰਮਾ ਅਤੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਵਿਰਦੀ ਨੇ ਧਰਨੇ ਦੀ ਅਗਵਾਈ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੇੇ ਕਿਹਾ ਕਿ ਅਸੀਂ ਇਸ ਧਰਨੇ ਰਾਹੀਂ ਕਾਂਗਰਸ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਕੀਤੇ ਗਏ ਝੂਠੇ ਮਾਮਲੇ ਕਾਰਨ ਅਕਾਲੀ ਦਲ ਉਸ ਦੇ ਜਬਰ ਅੱਗੇ ਝੁਕਣ ਵਾਲਾ ਨਹੀਂ ਹੈ, ਸਿਆਸੀ ਬਦਲਾਖੋਰੀ ਦੀ ਇਹ ਸਾਜਿਸ਼ ਸੂਬੇ ਦੀ ਕਾਂਗਰਸ ਸਰਕਾਰ ਦੇ ਤਾਬੂਤ ਵਿਚ ਕਿੱਲ ਵਾਂਗ ਵੱਜੇਗੀ ਤੇ ਇਹ ਕਿੱਲ 2022 ਵਿਚ ਕਾਂਗਰਸ ਦੀ ਸਰਕਾਰ ਦਾ ਭੋਗ ਪਾ ਦੇਵੇਗਾ। ਆਗੂਆਂ ਨੇ ਕਿਹਾ ਕਿ ਅਸੀਂ ਅਕਾਲੀ ਹਾਂ ਨਾ ਡਰੇ ਸੀ ਨਾ ਡਰਾਂਗੇ। ਉਨ੍ਹਾਂ ਕਿਹਾ ਕਿ ਮਜੀਠੀਆ ਵਿਰੁੱਧ ਝੂਠੇ ਪਰਚੇ ਕਾਂਗਰਸ ਦੀਆਂ ਨਕਾਮੀਆਂ ਨੂੰ ਨਹੀਂ ਛੁਪਾ ਸਕਦੇ ਤੇ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਝੂਠੇ ਪਰਚਿਆਂ ਤੋਂ ਡਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅਦਾਲਤ ਵਿਚ ਮਜੀਠੀਆ ਤੋਂ ਨਸ਼ਿਆਂ ਦੇ ਲਾਏ ਝੂਠੇ ਦੋਸ਼ਾਂ ਹੇਠ ਮੁਆਫ਼ੀ ਮੰਗ ਚੁੱਕੇ ਹਨ ਤੇ ਪੰਜਾਬ ਸਰਕਾਰ ਵੀ ਸਮਾਂ ਆਉਂਣ ਤੇ ਇਨ੍ਹਾਂ ਝੂਠੇ ਪਰਚਿਆਂ ਕਾਰਨ ਮਜੀਠੀਆ ਤੋਂ ਮੁਆਫ਼ੀ ਮੰਗੇਗੀ। ਪੰਜਾਬ ਸਰਕਾਰ ਆਪਣੇ ਅਫ਼ਸਰਾਂ ਉੱਪਰ ਦਬਾਅ ਪਾ ਕੇ ਅਕਾਲੀ ਆਗੂਆਂ ਉੱਪਰ ਝੂਠੇ ਪਰਚੇ ਦਰਜ ਕਰਨ ਲਈ ਮਜ਼ਬੂਰ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਨਾ ਬੇਅਦਬੀ ਦੇ ਦੋਸ਼ੀ ਫੜੇ ਗਏ ਨਾ ਨਸ਼ਿਆਂ ਦੇ ਦੋਸ਼ੀ ਫੜੇ ਗਏ ਨਾ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕਾਰਵਾਈ ਹੋਈ, ਆਪਣੀਆਂ ਨਕਾਮੀਆਂ ਦਾ ਗੁੱਸਾ ਅਕਾਲੀਆਂ ਵਿਰੁੱਧ ਕੱਢਣ ਲਈ ਮਜ਼ਬੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਬਦਲਾਅ ਭਾਵਨਾ ਦੀ ਰਾਜਨੀਤੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਤੇ ਭਵਿੱਖ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਫੈਸਲਾ ਲੈਣਗੇ ਉਸ ਮੁਤਾਬਕ ਅਗਲਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਨਾਲ ਹੀ ਕਿਹਾ ਕਿ ਪਾਰਟੀ ਨੂੰ ਅਦਾਲਤ ਉੱਪਰ ਪੂਰਨ ਭਰੋਸਾ ਹੈ ਤੇ ਉਨ੍ਹਾਂ ਨੂੰ ਇੰਨਸਾਫ਼ ਜ਼ਰੂਰ ਮਿਲੇਗਾ। ਇਸ ਮੌਕੇ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਵਾਲੀਆ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਦਵਿੰਦਰ ਸਿੰਘ ਢਪੱਈ, ਸ਼੍ਰੋਮਣੀ ਅਕਾਲੀ ਦਲ ਦੇ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਭੁਲੱਥ ਯੁਵਰਾਜ ਭੁਪਿੰਦਰ ਸਿੰਘ, ਐਸਜੀਪੀਸੀ ਦੇ ਅਗਜੈਕਟਿਵ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ. ਮੈਂਬਰ ਰਣਜੀਤ ਸਿੰਘ ਖੁਰਾਣਾ, ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ, ਜਰਨੈਲ ਸਿੰਘ ਬਾਜਵਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਕਾਦੂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਜੈ ਸ਼ਰਮਾ, ਬਿਕਰਮ ਸਿੰਘ ਉੱਚਾ ਜਨਰਲ ਸਕੱਤਰ ਯੂਥ ਅਕਾਲੀ ਦਲ, ਯੂਥ ਦੇ ਕੌਮੀ ਮੀਤ ਪ੍ਰਧਾਨ ਮਨੀ ਬਹਿਲ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸ਼ੰਮੀ, ਬਸਪਾ ਤੋਂ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ, ਬਸਪਾ ਪ੍ਰਧਾਨ ਤਰਸੇਮ ਥਾਪਰ, ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ, ਹਲਕਾ ਪ੍ਰਧਾਨ ਜਸਵਿੰਦਰ ਬਿੱਟਾ, ਯੂਥ ਅਕਾਲੀ ਦਲ ਦੇ ਸਕੱਤਰ ਜਸਬੀਰ ਸਿੰਘ ਪੱਡਾ, ਕਰਨਜੀਤ ਸਿੰਘ ਆਹਲੀ ਐਸ.ਓ.ਆਈ. ਪ੍ਰਧਾਨ ਸੁਲਤਾਨਪੁਰ ਲੋਧੀ, ਸ਼ਰਨਜੀਤ ਸਿੰਘ ਐਸ.ਓ.ਆਈ. ਜਰਨਲ ਸਕੱਤਰ ਪੰਜਾਬ, ਕੁਲਦੀਪ ਸਿੰਘ ਗੋਰਾ ਐਸ.ਓ.ਆਈ ਜਰਨਲ ਸਕੱਤਰ ਦੋਆਬਾ ਜ਼ੋਨ-2, ਗੁਰਪ੍ਰੀਤ ਸਿੰਘ ਗੋਪੀ ਆਈਟੀ ਵਿੰਗ, ਹਰਪ੍ਰੀਤ ਸਿੰਘ ਹੈਪੀ, ਮਨਵੀਰ ਸਿੰਘ, ਜਿੰਦਰ ਪੰਡਿਤ ਸੀਨੀਅਰ ਆਗੂ, ਅਸ਼ੋਕ ਕੁਮਾਰ, ਮਨਜੀਤ ਸਿੰਘ ਕਾਲਾ, ਅਨਿਲ ਕੁਮਾਰ, ਲਾਡੀ, ਕੁਲਦੀਪਕ ਧੀਰ, ਦੀਪਕ ਬਿਸ਼ਟ, ਰਾਜਾ ਸਿੱਧੂ, ਲਵਲੀ, ਅਮਿਤ ਅਰੋੜਾ, ਵੰਸ਼ ਨਿੱਕਾ, ਰਿਕੀ, ਜਤਿੰਦਰ ਜੱਸੀ, ਵਿੱਕੀ, ਲਵਪ੍ਰੀਤ ਸਿੰਘ, ਮਨੂ ਧਾਲੀਵਾਲ, ਸੰਜੂ, ਨਿਤਿਸ਼, ਆਸ਼ੀਸ਼, ਦੀਪਕ, ਵਿਵੇਕ ਸ਼ਰਮਾ, ਜਗਜੀਤ, ਕਰਨਵੀਰ ਲੁੱਕਾ, ਸੁਖਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਮੌਜੂਦ ਸਨ।  

LEAVE A REPLY

Please enter your comment!
Please enter your name here