ਵਿਧਾਇਕ ਰੋੜੀ ਦੀ ਗੱਡੀ ਉਤੇ ਲੁੱਟ ਦੀ ਨਿਅਤ ਨਾਲ ਹਮਲਾ ਕਰਨ ਵਾਲੇ 3 ਲੁਟੇਰੇ ਕਾਬੂ, ਕਈ ਵਾਰਦਾਤਾਂ ਕਬੂਲੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ) ਰਿਪੋਰਟ: ਸਮੀਰ ਸੈਣੀ। ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ 3 ਵਿਆਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਦੌਰਾਨ ਲੁਟੇਰਿਆ ਨੇ ਕਈ ਹੋਰ ਵਾਰਦਾਤਾਂ ਵੀ ਕਬੂਲੀਆਂ ਹਨ। ਉਨ੍ਹਾਂ ਦੇ ਕੋਲੋਂ ਹਥਿਆਰ ਅਤੇ ਲੁਟਿਆ ਹੋਈਆ ਸਮਾਨ ਵੀ ਬਰਾਮਦ ਕੀਤਾ ਗਿਆ ਹੈ।

Advertisements

ਆਈਜੀ ਜਲੰਧਰ ਰੇਂਜ਼ ਅਤੇ ਐਸ.ਐਸ.ਪੀ ਕੁਲਵੰਤ ਸਿੰਘ ਹੀਰ ਵਲੋ ਜੁਰਮਾਂ ਨੂੰ ਰੋਕਣ ਲਈ ਅਪਰਾਧੀ ਕਿਸਮ ਦੇ ਵਿਆਕਤੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਉਸ ਵੇਲੇ ਸਾਰਥਿਕ ਸਿੱਟੇ ਦੇਖਣ ਨੂੰ ਮਿਲੇ, ਜੱਦ ਬੀਤੇ ਦਿਨੀ 22 ਦਿਸੰਬਰ ਨੂੰ ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਹਲਕਾ ਵਿਧਾਨਸਭਾ ਗੜਸੰਕਰ ਆਪਣੇ ਕੁਝ ਦੋਸਤਾਂ ਨਾਲ ਨਿੱਜੀ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਗੜਸੰਕਰ ਤੋਂ ਥੋੜਾ ਪਿੱਛੇ ਹੀ ਬੰਗਾ ਸਾਇਡ ਤੋ ਉਹਨਾ ਦੇ ਪਿਛੇ ਇੱਕ ਕਾਰ ਆਈ, ਜਿਸ ਵਿੱਚ 4 ਮੋਨੇ ਨੌਜ਼ਵਾਨ ਸਵਾਰ ਸਨ। ਉਨ੍ਹਾਂ ਨੇ ਐਮ.ਐਲ.ਏ. ਜੈ ਕਿਸ਼ਨ ਰੋੜੀ ਦੀ ਗੱਡੀ ਨੂੰ ਡਰਾਈਵਰ ਸਾਇਡ ਤੋਂ ਸਾਇਡ ਮਾਰ ਕੇ ਰੋਕਣ ਦੀ ਕੋਸ਼ਿਸ ਕੀਤੀ ਅਤੇ ਜਦੋਂ ਕਾਰ ਹੋਲੀ ਹੋਈ ਤਾਂ ਉਸ ਉਪਰ ਦਾਤਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਣ ਕਾਰ ਦਾ ਡਰਾਇਵਰ ਸਾਇਡ ਵਾਲਾ ਸੀਸ਼ਾ ਡੈਮਜ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਤੇਜੀ ਨਾਲ ਕਾਰ ਭਜਾ ਕੇ ਅੱਗੇ ਨਿਕਲ ਗਏ।

ਵਿਧਾਇਕ ਰੋੜੀ ਨੇ ਇਸ ਦੀ ਸੂਚਨਾ ਤੁਰੰਤ ਗੜਸ਼ੰਕਰ ਥਾਣਾ ਪੁਲਿਸ ਨੂੰ ਦਿੱਤੀ, ਉੱਪ ਕਪਤਾਨ ਪੁਲਿਸ ਸਬ ਡਿਵੀਜਨ ਗੜਸ਼ੰਕਰ ਨਰਿੰਦਰ ਸਿੰਘ ਅਤੇ ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਗੜਸ਼ੰਕਰ ਵਲੋਂ ਹਰਕਤ ਵਿੱਚ ਆਉਦਿਆ ਇਸ ਸੰਬੰਧੀ ਸੂਚਨਾ ਜਿਲ੍ਹਾ ਆਲਾ ਅਧਿਕਾਰਿਆਂ ਨੂੰ ਦਿੱਤੀ। ਸੂਚਨਾ ਮਿਲਣ ਉਪਰਾਂਤ ਐਸਐਸਪੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਪੁਲਿਸ ਕਪਤਾਨ (ਤਫਤੀਸ਼) ਮਨਦੀਪ ਸਿੰਘ, ਸਰਬਜੀਤ ਰਾਏ ਪੀਪੀਐਸ (ਤਫਤੀਸ਼) ਅਤੇ ਇੰਸਪੈਕਟਰ ਇੰਚਾਰਜ ਸੀਆਈਏ ਤੁਰੰਤ ਮੌਕੇ ਤੇ ਪੁਜੇ ਅਤੇ ਰਾਤ ਦੇ ਸਮੇਂ ਹੀ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਵਿੱਚ ਨਾਲ ਲਗਦੇ ਪਿੰਡਾਂ ਵਿੱਚ ਸਰਚ ਓਪਰੇਸ਼ਨ ਚਲਾਏ ਗਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੋਸ਼ੀਆ ਵਲੋਂ ਹੀ ਚੰਡੀਗੜ ਰੋਡ ਪਿੰਡ ਬਗਵਾਈ ਦੇ ਨਜ਼ਦੀਕ ਇੱਕ ਕਾਰ (ਪੀਬੀ02ਏਕੇਊ2151) ਟਾਟਾ ਸਫਾਰੀ, ਜਿਸਨੂੰ ਦੀਪਕ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਜਧਾਨ ਥਾਣਾ ਟਾਂਡਾ ਚਲਾ ਰਿਹਾ ਸੀ, ਦੇ ਅੱਗੇ ਇੱਕ ਮੋਟਰਸਾਇਕਲ ਪੈਸ਼ਨ ਪਰੋ ਸਵਾਰ (ਪੀਬੀ32ਕੇ 1757 ) ਸੁੱਟ ਕੇ ਉਸਨੂੰ ਲੁਟਣ ਦੀ ਕੋਸ਼ਿਸ਼ ਕੀਤੀ ਗਈ ਸੀ।

ਦੋਸ਼ੀਆਂ ਦੀ ਭਾਲ ਕਰਦੇ ਹੋਏ ਇੱਕ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਮੌਕੇ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਖੇਤਾਂ ਵੱਲ ਨੂੰ ਭੱਜ ਗਏ। ਇਸ ਦੌਰਾਨ ਇੱਕ ਦੋਸ਼ੀ ਨੇ ਪੀਐਚਜੀ ਬਲਵੀਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਿਸ ਨਾਲ ਬਲਵੀਰ ਸਿੰਘ ਕੋਲ ਮੌਜੂਦ ਰਾਇਫਲ ਟੁੱਟ ਗਈ। ਪੁਲਿਸ ਨੇ ਧਾਰਾ 307, 379-ਬੀ, 353,186, 427, 511, 34 ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇੱਕ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਦੇਵ ਸਿੰਘ ਪਿੰਡ ਸੀਚੇਵਾਲ ਥਾਣਾ ਲੋਹੀਆ, ਜਲੰਧਰ ਨੂੰ ਸਰਚ ਦੌਰਾਨ ਬਣਾਈਆ ਪੁਲਿਸ ਟੀਮਾਂ ਵਿੱਚੋ ਇੱਕ ਟੀਮ ਨੇ ਗਿਰਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਬਾਕੀ ਦੋਸ਼ੀ ਹਰਪਾਲ ਸਿੰਘ ਪਾਲਾ ਪੁੱਤਰ ਮੰਗਤ ਰਾਮ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਿਹਾਰ ਸਿੰਘ ਵਾਸਲੀ ਢੀਂਡਸਾ ਥਾਣਾ ਗੋਰਾਇਆਂ ਨੂੰ 23 ਦਿਸਬੰਰ ਨੂੰ ਗਿਰਫਤਾਰ ਕੀਤਾ ਗਿਆ। ਦੋਸ਼ੀਆਂ ਵੱਲੋਂ ਅੱਲਗ-ਅੱਲਗ ਵਾਰਦਾਤਾਂ ਵਿੱਚ ਪ੍ਰਯੋਗ ਕੀਤੇ ਗਏ ਹਥਿਆਰ ਅਤੇ ਲੁੱਟੇ ਗਏ ਸਮਾਨ ਦੀ ਵੀ ਬਰਾਮਦਗੀ ਵੀ ਕੀਤੀ ਗਈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਉਪਰਾਂਤ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।

ਇਨਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ

  1. ਮਿਤੀ 17-12-2021 ਨੂੰ ਦੋਸ਼ੀ ਹਰਪਾਲ ਸਿੰਘ ਪਾਲਾ, ਮਨਪ੍ਰੀਤ ਸਿੰਘ ਉਰਫ ਮਨੀ, ਬੂਟਾ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਨੇ ਨਕੋਦਰ ਬਜਾਰ ਤੋਂ ਜਿੰਨ ਕਾਰ ਖੋਹੀ ਸੀ, ਜਿਸਦਾ ਮਿਤੀ 19-12-2021 ਨੂੰ ਮਕਸੂਦਾਂ ਨੇੜੇ ਐਕਸੀਡੈਂਟ ਹੋ ਗਿਆ ਸੀ ਤਾਂ ਇਹਨਾਂ ਨੇ ਕਾਰ ਉੱਥੇ ਹੀ ਛੱਡ ਦਿੱਤੀ ਸੀ। ਇਸ ਕਾਰ ਨਾਲ ਇਹਨਾਂ ਨੇ ਮਿਤੀ 17 ਤੋਂ 19 ਤੱਕ 5 ਮੋਬਾਇਲ ਨਕੋਦਰ ਬੱਸ ਸਟੈਂਡ ਅਤੇ ਕਚੈਹਰੀਆਂ ਨੇੜੇ ਖੋਹੇ ਸੀ ਅਤੇ ਫੋਨਾਂ ਦੇ ਨਾਲ ਵੱਖ-ਵੱਖ ਵਿਅਕਤੀਆਂ ਪਾਸੋਂ 300, 400 ਕਰਕੇ ਕੁੱਲ 1500 ਰੁਪਏ ਵੀ ਖੋਹੇ ਸਨ ।
  2. ਮਿਤੀ 18-12-2021 ਨੂੰ ਉਕਤ ਕਾਰ ਜਿੰਨ ਵਿੱਚ ਦੋਸੀ ਹਰਪਾਲ ਸਿੰਘ ਪਾਲਾ, ਮਨਪ੍ਰੀਤ ਮਨ, ਬਟਾ ਅਤੇ ਜੱਸੇ ਨੇ ਨਕੋਦਰ ਵਿੱਚ ਇੱਕ ਮੋਟਰਸਾਈਕਲ ਸਵਾਰ ਤੋਂ 3000 ਰੁਪਏ ਖੋਹੇ ਸਨ ਅਤੇ ਜਲੰਧਰ ਕਚੈਹਰੀਆਂ ਨੇੜਿਓ ਇੱਕ ਵਿਅਕਤੀ ਪਾਸੋਂ 2 ਫੋਨ ਅਤੇ ਮੋਬਾਇਲ ਫੋਨ ਖੋਹੇ ਸਨ।
  3. ਮਕਸੂਦਾਂ ਨੇੜੇ ਉਕਤ ਦੋਸ਼ੀਆਂ ਦੀ ਜਿੰਨ ਕਾਰ ਦਾ ਐਕਸੀਡੈਂਟ ਹੋਣ ਕਰਕੇ ਫਿਰ ਬੱਸ ਅੱਡਾ ਜਲੰਧਰ ਤੋਂ ਇੱਕ ਐਕਟੀਵਾ ਖੋਹ ਕੇ ਅੱਗੇ ਜਾ ਕੇ ਇੱਕ ਕਾਰ ਇਟੀਓਸ ਅਤੇ 1100 ਰੁਪਏ ਖੋਹ ਲਏ। ਉਸੇ ਰਾਤ ਹੀ ਇਹਨਾਂ ਨੇ ਜਲੰਧਰ-ਨਕੋਦਰ ਰੋਡ ਤੇ ਇੱਕ ਕਾਰ ਸਵਾਰ ਔਰਤ-ਮਰਦ ਤੋ ਇੱਕ ਸੋਨੇ ਦਾ ਮੰਗਲਸੂਤ ਅਤੇ ਸੋਨੇ ਦੀ ਮੁੰਦਰੀ ਖੋਹੀ ਸੀ।
  4. ਇਟੀਓਸ ਕਾਰ ਵਿੱਚ ਇਹਨਾਂ ਚਾਰੇ ਦੋਸ਼ੀਆਂ ਨੇ ਇੱਕ ਔਰਤ, ਜੋ ਪੈਦਲ ਜਾ ਰਹੀ ਸੀ, ਦੇ ਪਾਸੋਂ ਪਰਸ , ਚਾਂਦੀ ਦੇ ਕੜੇ ਅਤੇ 300/400 ਰੁਪਏ ਦੀ ਨਕਦੀ ਲੁਟੀ ਸੀ।
  5. ਦੋਸ਼ੀ ਹਰਪਾਲ ਸਿੰਘ ਪਾਲਾ, ਜਸਪ੍ਰੀਤ ਜੱਸਾ ਅਤੇ ਮਨਪ੍ਰੀਤ ਨੇ ਰੋਡ ਜਾਂਦੇ ਹੋਏ ਇੱਕ ਮੋਟਰਸਾਈਕਲ ਚਾਲਕ ਦੇ ਕੋਲੋਂ ਪਿੱਤਲ ਦਾ ਇੱਕ ਵਾਜਾ ਖੋਹਿਆ ਸੀ।
  6. 20 ਦਿਸੰਬਰ ਨੇ ਉਕਤ ਦੋਸ਼ੀਆਂ ਨੇ ਨੂਰਮਹਿਲ ਰੋਡ ਤੇ ਰਾਹਗੀਰਾਂ ਤੋ 5 ਮੋਬਾਇਲ ਫੋਨ ਅਤ ਕਰੀਬ 3 ਹਜਾਰ ਰੁਪਏ ਖੋਹੇ ਸਨ।
  7. 21 ਦਿਸੰਬਰ ਨੂੰ ਦੋਸ਼ੀ ਹਰਪਾਲ ਸਿੰਘ ਪਾਲਾ, ਮਨਪ੍ਰੀਤ ਮਨੀ, ਜੱਸਾ, ਲਵਪ੍ਰੀਤ ਲੱਭਾ ਕਾਰ ਵਿੱਚ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੱਥਾ ਟੇਕਣ ਚੱਲ ਪਏ। ਬੰਗਾ-ਗੜ੍ਵਸ਼ੰਕਰ ਰੋਡ ਤੇ ਇਨ੍ਹਾਂ ਦੀ ਕਾਰ ਛੋਟੇ ਹਾਥੀ (ਟੈਂਪੂ) ਨਾਲ ਟਕਰਾਅ ਗਈ ਅਤੇ ਉਹ ਕਾਰ ਉੱਥ ਹੀ ਛੱਡ ਕੇ ਉਥੋਂ ਹੀ ਬੈਂਕ ਦੇ ਕੋਲੋਂ ਇਕੱ ਮੋਟਰਸਾਈਕਲ ਚੋਰੀ ਕਰਕੇ ਚਾਰੋਂ ਉਸ ਉਤੇ ਚੱਲ ਪਏ। ਰਸਤੇ ਵਿੱਚ ਮੋਟਰਸਾਇਕਿਲ ਖਰਾਬ ਹੋ ਗਿਆ ਅਤੇ ਇਹ ਇਨ੍ਹਾਂ ਚਾਰਾਂ ਨੇ ਲੁਟ ਦੀ ਨਿਅਤ ਨਾਲ ਆਪਣਾ ਮੋਟਰਸਾਇਕਿਲ ਉਸੇ ਰੋਡ ਤੇ ਗੁਜਰ ਰਹੀ ਸ਼ਫਾਰੀ ਕਾਰ ਦੇ ਅੱਗੇ ਸੁੱਟ ਦਿੱਤਾ ਜਿਸ ਨਾਲ ਸਫਾਰੀ ਕਾਰ ਸਵਾਰ ਦਾ ਬੈਂਲੇਸ ਵਿਗੜ ਗਿਆ ਅਤੇ ਸਫਾਰੀ ਕਾਰ ਇੱਕ ਦਰਖੱਤ ਵਿੱਚ ਵੱਜੀ। ਦੋਸ਼ੀ ਨੋਜਵਾਨਾ ਦੇ ਪਾਸੋਂ ਇੱਕ ਦੇਸੀ ਪਿਸਤੋਲ, 02 ਜਿੰਦਾ ਰੌਂਦ, ਇੱਕ ਕਾਰ, ਇੱਕ ਮੋਟਰਸਾਈਕਲ, 3 ਦਾਤਰ, ਲੁਟੇ ਗਏ 13 ਮੋਬਾਇਲ, ਲੁਟੇ ਗਏ ਸੋਨੇ-ਚਾਂਦੀ ਦੇ ਗਹਿਣੇ, ਇੱਕ ਕੈਮਰਾ ਅਤੇ ਇੱਕ ਪਿੱਤਲ ਦਾ ਵਾਜਾ ਬਰਾਮਦ ਕਰਕੇ ਦੋਸ਼ੀਆਂ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here