ਵਿਕਲਾਂਗ ਵੋਟਰਾਂ ਦੀ ਸ਼ਨਾਖਤ ਕਰਕੇ ਸਬੰਧਿਤ ਵਿਭਾਗਾਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਣ: ਉੱਪ ਮੰਡਲ ਮੈਜਿਸਟ੍ਰੇਟ

ਫਿਰੋਜਪੁਰ (ਦ ਸਟੈਲਰ ਨਿਊਜ਼), ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਓਮ ਪ੍ਰਕਾਸ 076, ਫਿਰੋਜਪੁਰ ਸ਼ਹਿਰੀ ਵੱਲੋਂ ਸਿਵਲ ਸਰਜਨ, ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਅਤੇ ਲੜਕਿਆਂ, ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਸ ਅਤੇ ਪ੍ਰਧਾਨ ਆਈਲੈਟਸ ਸੈਂਟਰ ਐਸੋਸੀਏਸ਼ਨ ਫਿਰੋਜ਼ਪੁਰ ਨਾਲ ਮੀਟਿੰਗ ਕੀਤੀ।

Advertisements

ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਕਲਾਂਗ ਵੋਟਰਾਂ ਦੀ ਸ਼ਨਾਖਤ ਕਰਕੇ ਜਾਗਰੂਕਤਾ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵੱਧ-ਵੱਧ ਤੋਂ ਬੱਚਿਆਂ ਨੂੰ ਆਪਣੀ ਵੋਟ ਬਣਾਉਣ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨ ਸਬੰਧੀ ਅਤੇ ਵਿਕਲਾਂਗ ਵੋਟਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਜਾਗਰੂਕ ਵੀ ਕੀਤਾ ਜਾਵੇ। ਇਸ ਮੌਕੇ ਮਧੂ ਬਾਲਾ ਏਐੱਸਡੀਏ ਅਤੇ ਰੀਮਾ ਸਟੈਨੋ, ਸੰਦੀਪ ਕੁਮਾਰ ਇਲੈਕਸ਼ਨ ਕਲਰਕ ਅਤੇ ਐੱਸਡੀਐੱਮ ਦਫ਼ਤਰ ਕਰਮਚਾਰੀ ਹਾਜਰ ਸਨ।

LEAVE A REPLY

Please enter your comment!
Please enter your name here