ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤੇ ਸਾਰੇ ਸਰਕਾਰੀ ਅਦਾਰੇ ਮੁਕਮਲ ਬੰਦ ਰਹੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੇ ਖਿਲਾਫ ਦਿੱਤੇ ਗਏ ਦੋ ਰੋਜ਼ਾ 28 ਅਤੇ 29 ਦਸੰਬਰ ਦੇ ਪੰਜਾਬ ਬੰਦ ਦੇ ਸਦਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਹੋਰ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਸਥਾਨਕ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਵੱਖ ਵੱਖ ਵਿਭਾਗਾਂ ਦੀ ਮੁਕੰਮਲ ਤਾਲਾਬੰਦੀ ਕਰਦੇ ਹੋਏ ਸਰਕਾਰੀ ਕੰਮ ਕਾਜ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਅੱਜ ਸਾਰਾ ਦਫਤਰੀ ਸਮੇਂ ਦੀ ਸ਼ੁਰੂਆਤ ਹੁੰਦੇ ਹੀ ਰੋਹ ਵਿਚ ਆਏ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੋਵੇਂ ਗੇਟਾਂ ਦੀ ਤਾਲਾਬੰਦੀ ਕਰਕੇ ਪੀ.ਐਸ.ਐਮ.ਐਸ.ਯੂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਨੋਹਰ ਲਾਲ ਗੇਟਾਂ ਦੀ ਅਗਵਾਈ ਹੇਠ ਗੇਟਾਂ ਦੇ ਸਾਹਮਣੇ ਰੋਸ ਧਰਨਾ ਸ਼ੁਰੂ ਕਰ ਦਿੱਤਾ ।

Advertisements

ਇਸ ਵਿਸ਼ਾਲ ਰੋਸ ਧਰਨੇ ਨੂੰ ਪਿੱਪਲ ਸਿੰਘ ਸਿੰਘ ਜ਼ਿਲ੍ਹਾ ਜਨਰਲ ਸਕਤਰ ਪੀ.ਐਸ.ਐਮ.ਐਸ.ਯੂ , ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ ਪੀ.ਐਸ.ਐਮ.ਐਸ.ਯੂ. ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਪ੍ਰਧਾਨ ਕਮਿਸ਼ਨਰ ਦਫ਼ਤਰ, ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਦਰਜਾ ਚਾਰ ਕਰਮਚਾਰੀ ਯੂਨੀਅਨ, ਨਰਿੰਦਰ ਸ਼ਰਮਾ ਜਿਲ੍ਹਾ ਪ੍ਰਧਾਨ ਪੈਰਾ ਮਿਲਟਰੀ ਸਟਾਫ, ਸੁਰਿੰਦਰ ਸ਼ਰਮਾ ਪੀ.ਐਸ.ਪੀ.ਸੀ.ਐਲ., ਗੁਰਤੇਜ ਸਿੰਘ ਬਰਾੜ ਪ੍ਰਧਾਨ ਪੰਜਾਬ ਰੋਡਵੇਜ਼, ਗੁਰਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਐਕਸਾਈਜ਼ ਵਿਭਾਗ, ਜਸਮੀਤ ਸਿੰਘ ਸੈਂਡੀ ਪ੍ਰਧਾਨ ਜਲ ਸਰੋਤ ਮਨਿਸਟੀਰੀਅਲ ਸਟਾਫ ਫਿਰੋਜ਼ਪੁਰ, ਵਰੁਣ ਕੁਮਾਰ ਪ੍ਰਧਾਨ ਸਿਖਿਆ ਵਿਭਾਗ, ਪਰਮਵੀਰ ਮੌਂਗਾ ਪ੍ਰਧਾਨ ਹੈਲਥ ਵਿਭਾਗ, ਉਂਕਾਰ ਸਿੰਘ ਰੋਡਵੇਜ, ਸੁਖਚੈਨ ਸਿੰਘ ਖੇਤੀਬਾੜੀ ਵਿਭਾਗ, ਗੁਰਪ੍ਰੀਤ ਸਿੰਘ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਜਲ ਸਰੋਤ ਵਿਭਾਗ, ਭੁਪਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਡਰਾਫਟਸਮੈਨ ਐਸੋਸੀਏਸ਼ਨ, ਭੁਪਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮ.ਯੂ. ਵੀਰਪਾਲ ਕੌਰ ਮੀਤ ਪ੍ਰਧਾਨ ਸੀ.ਪੀ.ਐਂਡ. ਕਰਮਚਾਰੀ ਯੂਨੀਅਨ, ਬਿਕਰਮਜੀਤ ਸਿੰਘ ਆਬਕਾਰੀ ਵਿਭਾਗ, ਮਿਸ ਡਲਮੀਨਾ ਨਰਸਿੰਗ ਸਟਾਰ, ਜੁਗਲ ਕਿਸ਼ੋਰ ਆਨੰਦ ਪ੍ਰਧਾਨ ਸੀ.ਪੀ.ਐਫ. ਕਰਮਚਾਗ ਯੂਨੀਅਨ ਬੀ.ਐਡ. ਆਰ. ਗੋਵਿਦ ਮੁਟਨੋਜਾ ਪ੍ਰਧਾਨ ਫੂਡ ਸਪਲਾਈ ਵਿਭਾਗ, ਅਮਨਦੀਪ ਸਿੰਘ ਪ੍ਰਧਾਨ ਖਜ਼ਾਨਾ ਵਿਭਾਗ, ਪ੍ਰਵੀਨ ਕੁਮਾਰ ਜਨਰਲ ਸਕੱਤਰ ਦਰਜਾ ਚਾਰ ਯੂਨੀਅਨ ਅਤੇ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਸਟੈਨੋ ਟਾਈਪਿਸਟ ਐਸੋਸੀਏਸ਼ਨ ਨੇ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ ।

ਉਕਤ ਮੁਲਾਜ਼ਮ ਆਗੂਆਂ ਨੇ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਰਹੇ ਭੱਤਿਆਂ ਨੂੰ ਰੋਕੇ ਜਾਣ ਦੀ ਨਿੰਦਿਆ ਕੀਤੀ ਅਤੇ ਪੇਂਡੂ ਭੱਤਾ, ਬਾਰਡਰ ਭੱਤਾ ਅਤੇ ਹੋਰ ਭੱਤੇ ਤੁਰੰਤ ਰਲੀਜ਼ ਕਰਨ ਦੀ ਮੰਗ ਕੀਤੀ । ਉਕਤ ਆਗੂਆਂ ਨੇ 2016 ਤੋਂ ਬਾਅਦ ਪਦ ਉਨਤ ਹੋਏ ਕਰਮਚਾਰੀਆਂ ਨੂੰ ਪਦ ਉਨਤੀ ਦੀ ਮਿਤੀ ਤੋਂ ਤਨਖਾਹ ਕਮਿਸ਼ਨ ਦਾ ਲਾਭ ਦਿੱਤੇ ਜਾਣ ਦੀ ਆਪਸ਼ਨ ਦੇਣ ਦੀ ਮੰਗ ਕੀਤੀ । ਉਕਤ ਮੁਲਾਜ਼ਮ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਉਕਤ ਮੰਗਾਂ ਨੂੰ ਤੁਰੰਤ ਮੰਨਕੇ ਲਾਗੂ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਹੋਰ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਕਰਮਚਾਰੀਆਂ ਨੇ ਇਸ ਧਰਨੇ ਵਿਚ ਸ਼ਾਮਿਲ ਹੋ ਕੇ ਆਪਣੇ ਰੋਸ਼ ਦਾ ਮੁਜ਼ਾਹਰ ਕੀਤਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ।

LEAVE A REPLY

Please enter your comment!
Please enter your name here