ਸਤਲੁਜ ਦਰਿਆ ਤੇ ਘੁੰਮਣ ਗਿਆ ਨੌਜਵਾਨ ਹੋਇਆ ਲਾਪਤਾ, ਭਾਲ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਤੋ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਨੌਜਵਾਨ ਜਿਸਦਾ ਪਰਿਵਾਰ ਉਸਨੂੰ ਕੈਨੇਡਾ ਭੇਜਣ ਲਈ ਤਿਆਰੀਆ ਕਰ ਰਿਹਾ ਸੀ, ਉੱਧਰ ਅਚਾਨਕ ਉਸਦੇ ਲਾਪਤਾ ਹੋਣ ਦੀ ਖ਼ਬਰ ਮਿਲਦੀ ਹੈ। ਜਾਣਕਾਰੀ ਮੁਤਾਬਕ ਉਸਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਮਨਜੋਤ ਸਿੰਘ ਜੋ 6 ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਦਰਿਆ ਤੇ ਘੁੰਮਣ ਗਿਆ ਹੋਇਆ ਸੀ। ਉਸਦੀ ਉਮਰ 19 ਸਾਲ ਸੀ।

Advertisements

ਗੁਰਮਨਜੋਤ ਆਪਣੇ ਦੋਸਤ ਗੁਰਸਿਮਰਨ ਸਿੰਘ ਅਤੇ ਗੁਰਰਾਜ ਸਿੰਘ ਨਾਲ ਮੋਟਰਸਾਇਕਲ ‘ਤੇ ਸਤਲੁਜ ਦਰਿਆ ਕੰਢੇ ਗਿਆ ਹੋਇਆ ਸੀ। ਗੁਰਰਾਜ ਨੇ ਦੱਸਿਆ ਕਿ ਤਿੰਨੋ ਦੋਸਤ ਦਰਿਆ ਕੰਢੇ ਇੱਕ-ਦੂਜੇ ਦੀ ਫੋਟੋ ਖਿੱਚ ਰਹੇ ਸਨ ਤਾਂ ਉਸੇ ਸਮੇਂ ਅਚਾਨਕ ਗੁਰਸਿਮਰਨ ਸਿੰਘ ਦਰਿਆ ਕੰਢੇ ਚਲਾ ਗਿਆ ਅਤੇ ਆਪਣਾ ਮੋਬਾਇਲ ਦੋਸਤਾਂ ਨੂੰ ਫੜ੍ਹਾ ਕੇ ਕਿਹਾ ਕਿ ਜਿਊਣ ਦਾ ਕੋਈ ਫ਼ਾਇਦਾ ਨਹੀ ਹੈ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ।

ਦੋਵੇ ਨੌਜਵਾਨ ਘਬਰਾ ਗਏ ਅਤੇ ਮੱਦਦ ਲਈ ਗੁਰਰਾਜ ਸਿੰਘ ਭੱਜ ਗਿਆ ਜਦੋ ਗੁਰਰਾਜ ਕੁੱਝ ਲੋਕਾਂ ਨੂੰ ਲੈ ਕੇ ਪੁੱਜਾ ਤਾਂ ਉਨ੍ਹਾਂ ਨੇ ਉਸਨੂੰ ਬਚਾ ਕੇ ਪਾਣੀ ਵਿੱਚੋ ਕੱਢ ਲਿਆ ਉੱਥੇ ਖੜ੍ਹਾ ਗੁਰਮਨਜੋਤ ਸਿੰਘ ਉੱਥੋ ਗਾਇਬ ਸੀ, ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੇ ਨਹੀ ਮਿਲੀਆ ਦਰਿਆ ਕੰਢੇ ਉਸਦੀ ਪੱਗ ਮਿਲੀ। ਜਿਸਤੋ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਗੁਰਮਨਜੋਤ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here