ਸਫਾਈ ਕਰਮਚਾਰੀ ਯੂਨੀਅਨ ਵਲੋਂ ਮੇਅਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਕ ਮੰਗ ਪੱਤਰ ਮੇਅਰ ਸਾਹਿਬ ਨੂੰ ਦਿੱਤਾ ਗਿਆ। ਪ੍ਰਧਾਨ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਜਿਸ ਵਿੱਚ ਯੂਨੀਅਨ ਅਤੇ ਹੈਲਥ ਸ਼ਾਖਾ ਵਲੋਂ ਸਾਂਝੀ ਮੰਗ ਕੀਤੀ ਗਈ ਜੇ ਸਰਕਾਰ ਵਲੋਂ ਸਫਾਈ ਕਰਮਚਾਰੀਆਂ ਤੇ ਸੀਵਰੇਜ ਮੈਨਾਂ ਨੂੰ ਡੀ.ਸੀ. ਰੇਟ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਉਸ ਵਿੱਚ ਜੋ ਕਰਮਚਾਰੀ ਪਹਿਲ ਤੋਂ ਕੰਮ ਕਰ ਰਹੇ ਹਨ ਉਹਨਾਂ ਕਰਮਚਾਰੀਆਂ ਵਿਚੋਂ ਕੁਝ ਕਰਮਚਾਰੀ ਸਰਕਾਰੀ ਹਦਾਇਤਾਂ ਅਨੁਸਾਰ ਉਮਰ ਦੀ ਸ਼ਰਤ ਪੂਰੀ ਨਾ ਕਰਨ ਕਾਰਨ ਅਪਣੇ ਬਣਦੇ ਹੱਕ ਤੋਂ ਵਾਂਝੇ ਰਹਿ ਰਹੇ ਹਨ। ਯੂਨੀਅਨ ਦੀ ਮੰਗ ਹੈ ਕਿ ਇਹ ਕਰਮਚਾਰੀ ਨਿਗਮ ਵਿਚ ਆਪਣੀ ਸੇਵਾ ਨਿਭਾਉਣ ਕਾਰਨ ਹੀ ਉਮਰ ਦਰਾਜ਼ ਹੋਏ ਹਨ ਜਿਸ ਵਿੱਚ ਕਰਮਚਾਰੀ ਦਾ ਕੋਈ ਦੋਸ਼ ਨਹੀ ਹੈ। ਸਰਕਾਰ ਵਲੋਂ ਇਹਨਾਂ ਕਰਮਚਾਰੀਾਂ ਨੂੰ ਇਹਨਾਂ ਦਾ ਬਣਦਾ ਹੱਕ ਦੇਣ ਵਿਚ ਦੇਰੀ ਕੀਤੀ ਗਈ ਹੈ। ਇਸ ਠੱਗੀ ਨੂੰ ਯੂਨੀਅਨ ਅਤੇ ਕਰਮਚਾਰੀ ਕਿਸੀ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।

Advertisements

ਯੂਨੀਅਨ ਦੀ ਪਹਿਲ ਦੇ ਆਧਾਰ ਤੇ ਇਹ ਮੰਗ ਹੈ ਕਿ ਇਹਨਾਂ ਕਰਮਚਾਰੀਆਂ ਦੀ ਲੰਬੇ ਸਮੇਂ ਦੇ ਸੇਵਾ ਕਾਲ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੇ ਪਰਿਵਾਰ ਦੇ ਕਿਸੀ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਇਸ ਮੰਗ ਨੂੰ ਅਣਦੇਖਾ ਕਰਦੀ ਹੈ ਤਾਂ 1 ਜਨਵਰੀ 2022 ਤੋਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੁਪਰਡੈਂਟ ਅਮਿਤ ਕੁਮਾਰ, ਅਨੂਪ ਕੁਮਾਰ, ਗੁਰਮੇਲ, ਲੇਖਾਕਾਰ ਰਜਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਕੌਂਸਲਰ ਸਾਗਰ, ਸਾਬਕਾ ਕੌਂਸਲਰ ਅਜੀਤ ਸਿੰਘ ਚੇਅਰਮੈਨ ਰਾਕੇਸ਼ ਸਿਧੂ, ਸੋਮਨਾਥ ਆਦੀਆ, ਹੀਰਾ ਲਾਲ, ਬਲਰਾਮ, ਵਿਕਰਮਜੀਤ, ਅਸ਼ੋਕ ਕੁਮਾਰ, ਪੰਕਜ ਅਟਵਾਲ, ਕੈਲਾਸ਼ ਕੁਮਾਰ, ਰਾਕੇਸ਼ ਕੁਮਾਰ, ਆਸ਼ੂ ਬ੍ਰੈਂਚ ਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here