ਇੰਟਰਲਾਕਿੰਗ ਟਾਈਲਾਂ ਦੇ ਚੱਲ ਰਹੇ ਕੰਮ ਦਾ ਡਿਪਟੀ ਮੇਅਰ ਨੇ ਲਿਆ ਜਾਇਜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਵਾਰਡ ਨੰ: 20 ਦੇ ਮੁੱਹਲਾ ਕੀਰਤੀ ਨਗਰ ਵਿਖੇ ਖਾਲਸਾ ਸਕੂਲ ਦੀ ਗਰਾਊਂਡ ਦੇ ਨਾਲ ਲੱਗਦੀ ਸ਼ਹੀਦ ਭਗਤ ਸਿੰਘ ਸੋਸਾਇਟੀ ਗਲੀ ਨੰ. 10 ਵਿੱਚ ਇੰਟਰਲਾਕਿੰਗ ਟਾਈਲਾਂ ਲਗਾਊਣ ਦੇ ਚੱਲ ਰਹੇ ਕੰਮ ਦਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾਂ ਨੇ ਨਿਰੀਖਣ ਕੀਤਾ।

Advertisements

ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਮੁੱਹਲਾ ਵਾਸੀਆਂ ਦੀ ਮੰਗ ਤੇ ਇਸ ਗਲੀ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤੇ 9815 ਲੱਖ ਰੁਪਏ ਖਰਚ ਆਉਣਗੇ। ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਵਿੱਚ ਉੱਚ ਕਵਾਲਟੀ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਅਤੇ ਇਸ ਨੂੰ ਸਮੇਂ ਸਿਰ ਮੁੱਕਮਲ ਕੀਤਾ ਜਾਵੇ। ਇਸ ਮੌਕੇ ਤੇ ਲੱਖਵੀਰ ਸਿੰਘ, ਵਿਨੋਦ ਕੁਮਾਰ, ਜਗੀਰ ਲਾਲ, ਚੰਦਰਮੋਹਨ, ਪਟੇਲ ਲਾਲ, ਕ੍ਰਿਸ਼ਨ ਲਾਲ, ਸਤੱਪਾਲ, ਜ਼ੋਗਿੰਦਰ ਰਾਮ, ਚਮਨ ਲਾਲ ਅਤੇ ਬਲਜੀਤ ਕੌਰ ਵੀ ਹਾਜਰ ਸਨ।

LEAVE A REPLY

Please enter your comment!
Please enter your name here