ਪੰਜਾਬ ਏਕਤਾ ਪਾਰਟੀ ਦੇ ਹਲਕਾ ਆਦਮਪੁਰ ਦੇ ਆਹੁਦੇਦਾਰ ‘ਆਪ’ ਵਿਚ ਸ਼ਾਮਲ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ- ਅਭਿਸ਼ੇਕ ਕੁਮਾਰ। ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪੰਜਾਬ ਏਕਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਆਹੁਦੇਦਾਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ‘ਆਪ’ ਵੱਲੋਂ ਇਸ ਸਬੰਧੀ ਆਦਮਪੁਰ ਵਿਚ ਬਾਣਏ ਗਏ ਪਾਰਟੀ ਦਫ਼ਤਰ ਵਿਚ ਹਲਕਾ ਆਦਮਪੁਰ ਤੋਂ ‘ਆਪ’ ਉਮੀਦਵਾਰ ਜੀਤ ਲਾਲ ਭੱਟੀ, ‘ਆਪ’ ਦੀ ਮਹਿੰਲਾ ਵਿੰਗ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ, ਗੁਰਵਿੰਦਰ ਸਿੰਘ ਸੱਗਰਾਂਵਾਲੀ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਸੁਭਾਸ਼ ਸ਼ਰਮਾ ਜਨਰਲ ਸਕੱਤਰ ਜਲੰਧਰ ਆਦਿ ਆਪ ਆਗੂਆਂ ਦੀ ਅਗਵਾਈ ਵਿਚ ਪੰਜਾਬ ਏਕਤਾ ਪਾਰਟੀ ਦੇ ਉੱਪ ਪ੍ਰਧਾਨ ਜਲੰਘਰ ਸਕੱਤਰ ਸਿੰਘ, ਹਲਕਾ ਇੰਚਾਰਜ ਪ੍ਰਦੀਪ ਸਿੰਘ ਲੁਹਾਰਾਂ, ਹਰਦੀਪ ਸਿੰਘ ਚੌਲਾਂਗ, ਬਲਜੀਤ ਸਿੰਘ, ਬਲਵਿੰਦਰ ਸਿੰਘ ਆਦਿ ਨੂੰ ‘ਆਪ’ ਵਿਚ ਸ਼ਾਮਲ ਹੋਣ ਤੇ ‘ਜੀ ਆਇਆ ਨੂੰ’ ਕਿਹਾ।

Advertisements

 ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ‘ਆਪ’ ਵਿਚ ਸ਼ਾਮਲ ਹੋਏ ਅੁਹਦੇਦਾਰ ਆਪ ਦੇ ਹੀ ਪੁਰਾਣੇ ਆਗੂ ਸਨ, ਜੋਕਿ ਕਿਸੇ ਕਾਰਨ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਵੱਲੋਂ ਬਣਾਈ ਗਈ ਪੰਜਾਬ ਏਕਤਾ ਪਾਰਟੀ ਵਿਚ ਚਲੇ ਗਏ ਸਨ ਪਰ ਖਹਿਰਾ ਵੱਲੋਂ ਮੁੜ ਕਾਂਗਰਸ ਵਿਚ ਚਲੇ ਜਾਣ ਕਾਰਨ ਇਨ੍ਹਾਂ ਆਗੂ ਨੇ ਅੱਜ ਘਰ ਵਾਪਸੀ ਕਰ ਲਈ ਹੈ। ਹਲਕਾ ਆਦਮਪੁਰ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਨਵੇ ਭਵਿੰਖ ਦੇ ਤੌਰ ‘ਤੇ ਵੇਖ ਰਹੇ ਹਨ।

LEAVE A REPLY

Please enter your comment!
Please enter your name here