ਸ਼ੰਕਰ ਰੋਡ ’ਤੇ ਸਥਿਤ ਬੁਲੇਟ ਮੋਟਰਸਾਈਕਲ ਦੀ ਏਜੰਸੀ ’ਚੋਂ ਚੋਰਾਂ ਨੇ 3 ਨਵੇਂ ਤੇ 2 ਪੁਰਾਣੇ ਮੋਟਰਸਾਈਕਲ ਕੀਤੇ ਚੋਰੀ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ- ਅਭਿਸ਼ੇਕ ਕੁਮਾਰ। ਚੋਰਾਂ ਨੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣਦੇ ਹੋਏ ਬੀਤੀ ਰਾਤ ਸ਼ੰਕਰ ਰੋਡ ’ਤੇ ਸਥਿਤ ਬੁਲੇਟ ਮੋਟਰਸਾਈਕਲ ਦੀ ਏਜੰਸੀ ’ਚੋਂ ਅਣਪਛਾਤੇ ਚੋਰ 3 ਨਵੇਂ ਤੇ 2 ਪੁਰਾਣੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਉਕਤ ਚੋਰੀ ਦੀ ਘਟਨਾ ਏਜੰਸੀ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਤੇ ਸਿਟੀ ਥਾਣਾ ਮੁਖੀ ਮਹਿੰਦਰ ਪਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਜਾਂਚ ਦੌਰਾਨ ਚੋਰੀ ਹੋਏ 2 ਪੁਰਾਣੇ ਮੋਟਰਸਾਈਕਲ ਥੋੜੀ ਦੂਰੀ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਬਾਹਰ ਖੜ੍ਹੇ ਮਿਲੇ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਭਗਵਤੀ ਆਟੋ ਮੋਬਾਇਲ ਦੇ ਮਾਲਕ ਅਸ਼ੀਸ਼ ਸਹਿਗਲ ਵਾਸੀ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੰਕਰ ਰੋਡ ’ਤੇ ਬੁਲਟ ਮੋਟਰਸਾਈਕਲਾਂ ਦੀ ਏਜੰਸੀ ਹੈ, ਜਿਸ ਨੂੰ ਸ਼ਨੀਵਾਰ ਸ਼ਾਮ ਬੰਦ ਕਰਕੇ ਘਰ ਚੱਲੇ ਗਏ।

Advertisements

ਬੀਤੇ ਦਿਨ ਸਵੇਰੇ ਗੁਆਂਢੀ ਦੁਕਾਨਦਾਰ ਨੇ ਫੋਨ ਕਰਕੇ ਏਜੰਸੀ ਦੇ ਤਾਲੇ ਟੁੱਟੇ ਹੋਣ ਹੋਣ ਸਬੰਧੀ ਦੱਸਿਆ। ਜਦੋਂ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਅੰਦਰੋਂ 5 ਬੁਲੇਟ ਮੋਟਰ ਸਾਈਕਲ ਚੋਰੀ ਹੋਏ ਸਨ, ਜਿਨ੍ਹਾਂ ’ਚੋਂ 3 ਨਵੇਂ ਅਤੇ 2 ਪੁਰਾਣੇ ਸਨ, ਜੋ ਗਾਹਕਾਂ ਦੇ ਸਰਵਿਸ ਲਈ ਆਏ ਸਨ। ਪੁਲਸ ਨੂੰ ਥੋੜੀ ਦੂਰੀ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਬਾਹਰ ਖੜ੍ਹੇ ਮਿਲੇ। ਏਜੰਸੀ ਦੇ ਮਾਲਕ ਅਨੁਸਾਰ ਉਨ੍ਹਾਂ ਦਾ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਐੱਸ.ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਏਜੰਸੀ ਦੇ ਮਾਲਕ ਅਸ਼ੀਸ਼ ਸਹਿਗਲ ਵਾਸੀ ਜਲੰਧਰ ਦੇ ਬਿਆਨਾਂ ’ਤੇ ਸਿਟੀ ਥਾਣੇ’ ਚ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਘਟਨਾ ਨੂੰ ਜਲਦ ਹੀ ਹੱਲ ਕਰ ਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here