ਪ੍ਰਸਿੱਧ ਜੋਤਸ਼ੀ ਡਾ. ਕੇ.ਪੀ. ਸਿੰਘ ਨੂੰ ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਨਾਲ ਨਿਵਾਜਿਆ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਅਮਰੀਕਾ ਵਿੱਚ ਸਥਿਤ ਦੁਨੀਆ ਭਰ ਦੀ ਸਭ ਤੋਂ ਮਿਆਰੀ ਜੋਤਸ਼ੀਆਂ ਦੀ ਸੰਸਥਾ ‘ਇੰਟਰਨੈਸ਼ਨਲ ਅਸਟਰੌਲੋਜੀ ਫੈਡਰੇਸ਼ਨ ਇੰਕ: ਯੂਐਸਏ’ ਨੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪ੍ਰਸਿੱਧ ਜੋਤਸ਼ੀ ਡਾ: ਕੇ.ਪੀ. ਸਿੰਘ ਨੂੰ ਉਹਨਾਂ ਦੇ 40 ਸਾਲ ਦੇ ਤਜਰਬੇ ਅਤੇ ਪ੍ਰਾਪਤੀਆਂ ਦੇ ਆਧਾਰ ‘ਤੇ ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਨਾਲ ਨਿਵਾਜਿਆ ਹੈ। ਕੇ.ਪੀ. ਸਿੰਘ ਨੂਰਮਹਿਲ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜੋ ਜੋਤਿਸ਼ ਦੇ ਖੇਤਰ ਵਿੱਚ ਮਸ਼ਹੂਰ ਹਨ। ਕੇ.ਪੀ. ਸਿੰਘ ਜੋ ਅੱਜਕੱਲ੍ਹ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਹਨ, ਜਿੱਥੇ ਉਹ ਮਈ ਮਹੀਨੇ ਤੱਕ ਰਹਿਣਗੇ। ਇਸ ਵਿਸ਼ਾਲ ਸੰਸਥਾ ਦਾ ਰਜਿਸਟਰਡ ਦਫਤਰ ਅਮਰੀਕਾ ਦੀ ਵਾਇਓਮਿੰਗ ਸਟੇਟ ਵਿੱਚ ਹੈ ਅਤੇ ਕਾਰਪੋਰੇਟ ਦਫਤਰ ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਹੈ। ਜਦਕਿ ਭਾਰਤ ਵਿੱਚ ਇਸ ਸੰਸਥਾ ਦਾ ਸੰਪਰਕ ਦਫਤਰ ਕੋਚੀਨ, ਕੇਰਲਾ ਵਿਖੇ ਹੈ। ਫੈਡਰੇਸਨ ਦੀ ਅਮਰੀਕਨ ਪ੍ਰੈਜੀਡੈਂਟ ਮੈਡਮ ਪੈਗੀ ਵਿਲਮੌਟ ਬੇਕਰ, ਚੇਅਰਪਰਸਨ ਮੈਡਮ ਡੀ. ਵਾਇਨੇ, ਭਾਰਤ ਦੇ ਪ੍ਰੈਜੀਡੈਂਟ ਡਾ. ਸੰਕਰ ਨਾਰਾਇਨਣ ਸ਼ਰਮਾ, ਨੈਸ਼ਨਲ ਵਾਈਸ-ਪ੍ਰੈਜੀਡੈਂਟ ਡਾ. ਨੰਦ ਕਿਸ਼ੋਰ ਪੁਰੋਹਿਤ (ਸਾਬਕਾ ਮੰਤਰੀ ਉੱਤਰਾਖੰਡ ਸਰਕਾਰ) ਅਤੇ ਡਾਇਰੈਕਟਰ ਡਾ: ਦੇਵਾਕਰਨ ਦੇ ਦਸਤਖਤਾਂ ਨਾਲ ਉਹਨਾਂ ਨੂੰ ਇਸ ਫੈਲੋਸਿੱਪ ਸੰਬੰਧੀ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਅਸਟਰੌਲੋਜੀਕਲ ਫੈਡਰਸ਼ਨ ਦਾ ਕੋਈ ਵੀ ਮੈਂਬਰ ਝੋਲਾ ਛਾਪ ਜੋਤਸ਼ੀ ਨਹੀਂ ਹੈ ਸਗੋਂ ਸਾਰੇ ਹੀ ਉੱਚ ਸਿੱਖਿਆ ਪ੍ਰਾਪਤ ਹਨ, ਜਿੰਨਾਂ ਵਿੱਚ ਡਾਕਟਰ, ਵਕੀਲ, ਇੰਜੀਨੀਅਰ ਅਤੇ ਆਫੀਸਰ ਵਗੈਰਾ ਹਨ। ਇਹਨਾਂ ਸਾਰਿਆਂ ਦੀਆਂ ਜੋਤਿਸ ਦੇ ਖੇਤਰ ਵਿੱਚ ਅਣਗਿਣਤ ਪ੍ਰਾਪਤੀਆਂ ਹਨ ਅਤੇ ਉਹਨਾਂ ਵੱਲੋਂ ਕੀਤੀ ਗਈ ਰਿਸਰਚ ਦੀ ਬਹੁਤ ਜਿਆਦਾ ਅਹਿਮੀਅਤ ਹੈ। ਇਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਜੋਤਿਸ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਦੇ ‘ਤੇ ਕਈ ਕਿਤਾਬਾਂ ਵੀ ਲਿਖੀਆਂ ਹਨ।

Advertisements

LEAVE A REPLY

Please enter your comment!
Please enter your name here