ਸੱਤਾ ‘ਚ ਬੈਠੀ ਟਰਾਂਸਫਰ-ਪੋਸਟਿੰਗ ਦਾ ਕਾਰੋਬਾਰ ਚਲਾਉਣ ਵਾਲੀ ਪਾਰਟੀ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੀ: ਵਿਸ਼ਾਲ ਸੋਂਧੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਭਾਜਪਾ ਦੇ ਸੀਨੀਅਰ ਆਗੂ ਵਿਸ਼ਾਲ ਸੋਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ਦੌਰਾਨ ਹੋਏ ਘਟਨਾਕ੍ਰਮ ਦੀ ਸਖਤ ਨਿਖੇਧੀ ਕੀਤੀ ਹੈ। ਵਿਸ਼ਾਲ ਸੋਂਧੀ ਨੇ ਪੀ.ਐਮ.ਮੋਦੀ ਦੀ ਸੁਰੱਖਿਆ ਚ ਕੁਤਾਹੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਮਹਿਮਾਨ ਨਿਵਾਜੀ ਤੇ ਨਹੀਂ ਆਈ, ਪੀ.ਐੱਮ.ਮੋਦੀ ਦਾ ਫੋਨ ਅਟੇੰਡ ਨਹੀਂ ਕੀਤਾ ਤੋਂ ਅਲਾਵਾ ,ਪੀ.ਐੱਮ.ਮੋਦੀ 42 ਹਜਾਰ ਕਰੋੜ ਦੇ ਪ੍ਰਾਜੈਕਟ ਅਤੇ ਹੋਰ ਐਲਾਨ ਕਰਨ ਲਈ ਪੰਜਾਬ ਆਏ ਸਨ। ਉਨ੍ਹਾਂ ਕਿਹਾ ਕਿ ਪੀ.ਐੱਮ.ਮੋਦੀ ਨਾਲ ਜੋ ਪੰਜਾਬ ਸਰਕਾਰ ਨੇ ਕੀਤਾ ਹੈ ਉਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਸਰਹੱਦ ਤੋਂ ਥੋੜ੍ਹੀ ਦੂਰੀ ਤੇ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਕਰੀਬ 20 ਮਿੰਟ ਤੱਕ ਖੜ੍ਹਾ ਰਿਹਾ।ਜੇਕਰ ਇਸ ਦੌਰਾਨ ਕੋਈ ਵੱਡੀ ਘਟਨਾ ਵਾਪਰ ਜਾਂਦੀ ਤਾਂ ਪੰਜਾਬ ਦੇ ਲੋਕਾਂ ਨੂੰ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਪੀ.ਐਮ.ਮੋਦੀ ਦੀ ਸੁਰੱਖਿਆ ਚ ਕੁਤਾਹੀ ਪੰਜਾਬ ਸਰਕਾਰ ਦੀ ਵੱਡੀ ਭੁੱਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀ.ਐੱਮ.ਮੋਦੀ ਦਾ ਘਿਰਾਓ ਕਰਨ ਵਾਲੇ ਕੋਈ ਕਿਸਾਨ ਨਹੀਂ,ਸਗੋਂ ਸਾਰੇ ਕਾਂਗਰਸ ਸਮਰਥਕ ਲੋਕ ਸਨ। ਇਸ ਸਾਰੀ ਘਟਨਾ ਨੂੰ ਲੈ ਕੇ ਵਿਸ਼ਾਲ ਸੋਂਧੀ ਨੇ ਰੰਧਾਵਾ,ਸਿੱਧੂ ਅਤੇ ਚੰਨੀ ਤੇ ਵੀ ਤਿੱਖੇ ਹਮਲੇ ਕੀਤੇ।ਇਸ ਘਟਨਾ ਦੇ ਮੱਦੇਨਜਰ ਵਿਸ਼ਾਲ ਸੋਂਧੀ ਨੇ ਸੂਬੇ ਚ ਰਾਸਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਸੁਰਜੇਵਾਲਾ ਦੇ ਬਿਆਨ ’ਤੇ ਸੋਂਧੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਬਿਲਕੁਲ ਬੇਬੁਨਿਆਦ ਹੈ।
ਰੈਲੀ ਵਾਲੀ ਥਾਂ ਤੇ ਭੀੜ ਇਕੱਠੀ ਨਾ ਕਰਨ ਦੇ ਸਵਾਲ ਤੇ ਵਿਸ਼ਾਲ ਸੋਂਧੀ ਨੇ ਕਿਹਾ ਕਿ ਸਾਡੇ ਵਰਕਰਾਂ ਨੂੰ ਰਸਤੇ ਚ ਹੀ ਰੋਕ ਲਿਆ ਗਿਆ ਸੀ,ਜਿਸ ਕਾਰਨ ਉਹ ਰੈਲੀ ਵਾਲੀ ਥਾਂ ਤੇ ਭੀੜ ਇਕੱਠੀ ਨਹੀਂ ਕਰ ਸਕੇ।ਉਨ੍ਹਾਂ ਨੇ ਸੀ.ਐੱਮ.ਚੰਨੀ ਤੇ ਹਮਲਾ ਬੋਲਦਿਆਂ ਕਿਹਾ ਕਿ ਤਿੰਨ ਮਹੀਨਿਆਂ ਦੀ ਸਰਕਾਰ ਦੌਰਾਨ ਪੰਜਾਬ ਕਾਂਗਰਸ ਨੂੰ ਸਰਕਸ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਦੇ ਚੰਨੀ ਭੰਗੜਾ ਪਾਉਣ ਲੱਗ ਪੈਂਦਾ ਹੈ ਅਤੇ ਕਦੇ ਫੁੱਟਬਾਲ ਖੇਡਣ ਲੱਗ ਜਾਂਦਾ ਹੈ ਤੇ ਦੂਜਾ ਸਿੱਧੂ ਠੋਕੋ ਤਾਲੀ ਤੋਂ ਅੱਗੇ ਨਹੀਂ ਵਧਦਾ ਸਾਰਾ ਮਜਾਕ ਬਣਾਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਅਕਸ ਅਤੇ ਮਾਣ-ਸਨਮਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਸਿਰਫ ਕੁਰਸੀ ਲਈ ਆਪਸ ਵਿੱਚ ਲੜ ਰਹੇ ਹਨ । ਵਿਸ਼ਾਲ ਸੋਂਧੀ ਨੇ ਦੋਸ਼ ਲਾਇਆ ਕਿ ਸੂਬੇ ਦੇ ਗ੍ਰਹਿ ਮੰਤਰੀ ਤੇ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀਆਂ ਬਦਲੀਆਂ-ਪੋਸਟਿੰਗ ਦੇ ਦੋਸ਼ ਲਾਏ ਜਾ ਰਹੇ ਹਨ ਅਤੇ ਤਿੰਨ ਮਹੀਨਿਆਂ ਵਿੱਚ ਤੀਜੀ ਵਾਰ ਡੀਜੀਪੀ ਦੀ ਬਦਲੀ ਹੋਣ ਵਾਲੀ ਹੈ।ਮੁੱਖ ਮੰਤਰੀ ‘ਤੇ ਖੁਦ ਮਾਫੀਆ ਨਾਲ ਮਿਲੇ ਹੋਣ ਦਾ ਦੋਸ਼ ਹੈ।ਅਜਿਹੀ ਸਰਕਾਰ ਤੋਂ ਚੰਗੇ ਸ਼ਾਸਨ ਅਤੇ ਲੋਕਾਂ ਦੀ ਸੁਰੱਖਿਆ ਦੀ ਆਸ ਕਰਨੀ ਵਿਅਰਥ ਹੈ।ਸੱਤਾ ‘ਚ ਬੈਠੀ ਟਰਾਂਸਫਰ-ਪੋਸਟਿੰਗ ਦਾ ਕਾਰੋਬਾਰ ਚਲਾਉਣ ਵਾਲੀ ਪਾਰਟੀ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੀ।

Advertisements

LEAVE A REPLY

Please enter your comment!
Please enter your name here