Tuesday, October 27, 2026
Home Punjab ਸ਼ਿਵ ਸੈਨਾ ਪੰਜਾਬ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ

ਸ਼ਿਵ ਸੈਨਾ ਪੰਜਾਬ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਸ਼ਿਵ ਸੈਨਾ ਪੰਜਾਬ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਦੀ ਦੇਖ-ਰੇਖ ਵਿਚ ਹੋਈ, ਜਿਸ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਰੂਬਲ ਨੇ ਕਿਹਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਜਿਹੜੇ ਹਲਕਾ ਇੰਚਾਰਜ ਨਿਯੁਕਤ ਕੀਤੇ ਸਨ, ਉਨ੍ਹਾਂ ਦੀ ਰਿਪੋਰਟ ਅਨੁਸਾਰ ਵਿਧਾਨ ਸਭਾ ਹਲਕਿਆਂ ਵਿਚ ਹਿੰਦੂ ਬਹੁ-ਗਿਣਤੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਸ਼ਿਵ ਸੈਨਾ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

Advertisements

ਰੂਬਲ ਨੇ ਕਿਹਾ ਕਿ ਪਾਰਟੀ ਬਾਕੀ ਇਲਾਕਿਆਂ ਵਿਚ ਵੀ ਹਿੰਦੂ ਅਤੇ ਲੋਕਹਿੱਤ ਦੀ ਸੋਚ ਰੱਖਣ ਵਾਲੇ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇਣ ਬਾਰੇ ਸੋਚ ਸਕਦੀ ਹੈ ਕਿਉਂਕਿ ਸ਼ਿਵ ਸੈਨਾ ਪੰਜਾਬ ਨੇ ਸ਼ੁਰੂ ਤੋਂ ਹੀ ਹਿੰਦੂ ਮੁੱਖ ਮੰਤਰੀ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਵਿਚ ਪ੍ਰਦਰਸ਼ਨ ਕੀਤੇ ਸਨ। ਸ਼ਿਵ ਸੈਨਾ ਅੱਜ ਵੀ ਆਪਣੀ ਇਸ ਮੰਗ ’ਤੇ ਕਾਇਮ ਹੈ। ਸ਼ਿਵ ਸੈਨਾ ਹਿੰਦੂ ਸੋਚ ਰੱਖਣ ਵਾਲੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਵੇਗੀ ਅਤੇ ਕੋਸ਼ਿਸ਼ ਕਰੇਗੀ ਕਿ ਆਉਣ ਵਾਲਾ ਮੁੱਖ ਮੰਤਰੀ ਵੀ ਹਿੰਦੂ ਹੀ ਹੋਵੇ। ਮੀਟਿੰਗ ਵਿਚ ਨਰੋਤਮ ਮਿਨਹਾਸ, ਸਤੀਸ਼ ਮਹਾਜਨ, ਸੰਦੀਪ ਥਾਪਰ, ਰੋਹਿਤ ਮਹਾਜਨ, ਰਾਜੀਵ ਬੱਬਰ, ਰਾਜੇਸ਼ ਪਲਟਾ, ਮਿੱਕੀ ਪੰਡਿਤ, ਸੋਨੂੰ ਸਮਾਣਾ, ਮੁਕੇਸ਼ ਲਾਟੀ, ਵਿਪਿਨ ਸ਼ਰਮਾ, ਰਵਿੰਦਰ ਅਰੋੜਾ ਅਤੇ ਸੰਜੀਵ ਰਾਜਪੁਰਾ ਵੀ ਸ਼ਾਮਲ ਹੋਏ।

LEAVE A REPLY

Please enter your comment!
Please enter your name here