ਭੁਲੱਥ ‘ਚ ਵੱਡਾ ਹਾਦਸਾ: ਕੰਮ ਤੋਂ ਵਾਪਿਸ ਆ ਰਹੇ 3 ਵੇਟਰਾਂ ਦੀ ਸੜਕ ਹਾਦਸੇ ਵਿੱਚ ਮੌਤ, 9 ਜਖਮੀ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਬੀਤੀ ਰਾਤ ਭੁਲੱਥ ਵਿਖੇ ਬੇਗੋਵਾਲ ਤੋ ਜਲੰਧਰ ਨੂੰ ਜਾ ਰਹੇ ਆਟੋ ਰਿਕਸ਼ਾ ਦੀ ਕਾਰ ਦਰਮਿਆਨ ਟੱਕਰ ਹੋ ਜਾਣ ਨਾਲ ਆਟੋ ‘ਚ ਬੈਠੇ 3 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਬਾਕੀ ਆਟੋ ਸਵਾਰ 9 ਮਜ਼ਦੂਰ ਭੁਲੱਥ ਤੇ ਜਲੰਧਰ ਦੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ। ਭੁਲੱਥ ਪੁਲਿਸ ਨੇ ਕਾਰ ਚਾਲਕ ਨੂੰ ਗਿਰਫਤਾਰ ਕਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ।

Advertisements

ਆਟੋ ਤੇ ਕਾਰ ਦਰਮਿਆਨ ਹੋਈ ਟੱਕਰ, ਕਾਰ ਚਾਲਕ ਗਿਰਫਤਾਰ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੁਲਦੀਪ ਪਾਲ ਪੁੱਤਰ ਬਾਈ ਲਾਲ ਵਾਸੀ ਹਰਗੋਬਿੰਦ ਨਗਰ ਡਿਵੀਜ਼ਨ ਨੰਬਰ-6 ਜਲੰਧਰ ਨੇ ਦੱਸਿਆ ਕਿ ਉਹ ਆਪਣੇ 10-12 ਸਾਥੀਆਂ ਸਮੇਤ ਵੇਟਰ ਦਾ ਕੰਮ ਕਰਦਾ ਹੈ ਅਤੇ ਉਹ ਮਿਤੀ ਬੀਤੀ 8 ਜਨਵਰੀ ਨੂੰ ਆਪਣੇ ਸਮੇਤ ਕੁੱਲ 12 ਵਿਅਕਤਿਆਂ ਨੂੰ ਲੈ ਕੇ ਵੇਟਰ ਦਾ ਕੰਮ ਕਰਨ ਲਈ ਕਸਬਾ ਬੇਗੋਵਾਲ ਦੇ ਰੈਸਟੋਰੈਂਟਾਂ ਵਿਖੇ ਆਪਣੇ ਆਟੋ ਰਿਕਸ਼ਾ (ਪੀਬੀ08 1287) ਤੇ ਆਇਆ ਸੀ ਅਤੇ ਰਾਤ ਕਰੀਬ 9.30 ਵਜੇ ਵਾਪਸ ਜਲੰਧਰ ਜਾਦੇ ਸਮੇਂ ਜਦ ਮਹਾਰਾਜਾ ਪੈਲਸ ਭੁਲੱਥ ਕੋਲ, ਜਿੱਥੇ ਸੜਕ ਤੇ ਮੇਰੇ ਵਾਲੀ ਸਾਈਡ ਸੀਵਰੇਜ਼ ਦਾ ਕੰਮ ਚੱਲਦਾ ਹੋਣ ਕਰਕੇ ਮਿੱਟੀ ਪੁੱਟੀ ਹੋਈ ਸੀ। ਮਿੱਟੀ ਦੀ ਢੇਰੀ ਵੱਡੀ ਹੋਣ ਕਰਕੇ ਜਦ ਉਸਦੇ ਨੇੜੇ ਪੁੱਜਾ ਤਾ ਅੱਗੇ ਤੋ ਇੱਕ ਬਹੁਤ ਹੀ ਤੇਜ ਰਫਤਾਰ ਕਾਰ ਕਰਤਾਰਪੁਰ ਸਾਈਡ ਤੋ ਆ ਰਹੀ ਸੀ। ਐਕਸ ਯੂ ਵੀ ਕਾਰ (ਡੀ ਐਲ-4 ਸੀ- ਐਨ ਬੀ -9718 ) ਹਰਪ੍ਰੀਤ ਸਿੰਘ ਚਲਾ ਰਿਹਾ ਸੀ। ਜਿਸਨੇ ਗਲਤ ਸਾਈਡ ਤੋ ਆਪਣੀ ਐਕਸ ਯੂ ਬੀ ਕਾਰ ਸਾਡੇ ਵਿੱਚ ਮਾਰੀ। ਜਿਸ ਨਾਲ ਮੇਰਾ ਆਟੋ ਰਿਕਸ਼ਾ ਪਲਟ ਗਿਆ ਅਤੇ ਸਾਨੂੰ ਲੋਕਾਂ ਨੇ ਸਿਵਲ ਹਸਪਤਾਲ ਭੁਲੱਥ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੇਰੇ ਸਾਥੀ ਸੁਮਿਤ ਮਿਸ਼ਰਾ ਅਤੇ ਆਸ਼ੂਤੋਸ਼ ਉਰਫ ਸੋਨੂੰ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਅਤੇ ਮੇਰੇ ਸਮੇਤ 5 ਸਾਥੀਆਂ ਨੂੰ ਜਖਮੀ ਹੋਣ ਕਾਰਨ ਸਿਵਲ ਹਸਪਤਾਲ ਭੁਲੱਥ ਦਾਖਲ ਕਰ ਲਿਆ ਗਿਆ ਅਤੇ 5 ਸਾਥੀਆ ਨੂੰ ਜਿਆਦਾ ਜਖਮੀ ਹੋਣ ਕਾਰਨ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ। ਹਸਪਤਾਲ ਵਿੱਚ ਇਕ ਹੋਰ ਸਾਥੀ ਮਨੀਸ਼ ਯਾਦਵ ਦੀ ਵੀ ਮੋਤ ਹੋ ਗਈ। ਇਸ ਹਾਦਸੇ ਦੋਰਾਨ ਖਬਰ ਲਿਖੇ ਜਾਣ ਤੱਕ 3 ਵੇਟਰਾਂ ਦੀ ਮੌਤ ਹੋਈ ਹੈ। ਭੁਲੱਥ ਪੁਲਿਸ ਨੇ ਉਕਤ ਦੋਸ਼ੀ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here