ਗੰਨ ਪੁਆਇੰਟ ਤੇ ਕਾਰਾਂ ਅਤੇ ਪੈਟਰੋਲ ਪੰਪ ਲੁੱਟਣ ਵਾਲੇ ਗੈਂਗ ਦਾ ਪਰਦਾਫਾਸ਼, 7 ਗ੍ਰਿਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਸਮੀਰ ਸੈਣੀ। ਗੁਰਿੰਦਰ ਸਿੰਘ ਢਿੱਲੋਂ , ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ ਨੇ ਲੁਟ-ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਮੁੱਖਤਿਆਰ ਰਾਏ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਨਰਿੰਦਰ ਸਿੰਘ ਔਜਲਾ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ, ਇੰਚਾਰਜ਼ ਸੀ.ਆਈ.ਏ. ਇੰਸਪੈਕਟਰ ਲਖਬੀਰ ਸਿੰਘ ਅਤੇ ਇੰਸਪੈਕਟਰ ਰਾਜੀਵ ਕੁਮਾਰ, ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੇ ਅਧੀਨ ਵਿਸ਼ੇਸ ਟੀਮਾਂ ਦਾ ਗਠਨ ਕਰਕੇ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4 ਪਿਸਟਲ 32 ਬੋਰ, 44 ਜਿੰਦਾ ਰੌਦ, 3 ਦਾਤਰ, ਲੁੱਟੀ ਗਈ 1 ਹਾਂਡਾ ਏਵੀਏਟਰ ਸਕੂਟਰੀ, 1 ਸਵਿਫਟ ਕਾਰ, 1 ਇਟੀਪਸ ਕਾਰ, 1 ਸਪਲੈਂਡਰ ਮੋਟਰਸਾਈਕਲ, 10 ਮੋਬਾਈਲ ਫੋਨ, 2 ਸੋਨੇ ਦੀਆਂ ਚੈਨਾਂ ਅਤੇ 15 ਨਸ਼ੀਲੇ ਟੀਕੇ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

Advertisements

ਕੁਲਵੰਤ ਸਿੰਘ ਹੀਰ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 2 ਜਨਵਰੀ ਦੀ ਸ਼ਾਮ ਨੂੰ ਜਿਲਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਦੇ ਏਰੀਏ ਵਿੱਚ 3 ਅਣਪਛਾਤੇ ਕਾਰ ਚਾਲਕਾਂ ਵੱਲੋਂ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਅਤੇ ਪੰਪ ਤੇ ਗੋਲੀਆਂ ਚਲਾ ਕੇ ਖੋਹ ਕੀਤੀ ਗਈ ਸੀ, ਜਿਸ ਸਬੰਧੀ ਇਹਨਾਂ ਤੇ ਗੜ੍ਹਸ਼ੰਕਰ ਥਾਣਾ ਵਿਖੇ ਮੁੱਕਦਮਾ ਦਰਜ ਕੀਤਾ ਸੀ। ਇਸ ਤੋ ਬਾਅਦ ਇਲਾਕੇ ਦੇ ਪੰਪ ਸੰਚਾਲਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਜਿਸਤੇ ਤੁਰੰਤ ਐਕਸ਼ਨ ਵਿੱਚ ਆਉਦੇ ਹੋਏ ਜਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ ਗਈ। ਜਿਸਤੇ ਉਪਰੋਕਤ ਟੀਮਾਂ ਵੱਲੋਂ ਸਾਇੰਟਫਿਕ ਤੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਕੱਲ ਮਿਤੀ 19 ਜਨਵਰੀ ਨੂੰ ਇੰਚਾਰਜ਼ ਸੀ.ਆਈ.ਏ. ਸਟਾਫ ਇੰਸਪੈਕਟਰ ਲਖਬੀਰ ਸਿੰਘ ਅਤੇ ਇੰਸਪੈਕਟਰ ਰਜੀਵ ਕੁਮਾਰ ਮੁੱਖ ਅਫਸਰ ਥਾਣਾ ਗੜਸ਼ੰਕਰ ਨੂੰ ਮੁੱਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੀ ਯੋਜਨਾ ਪਿੰਡ ਚੱਕ ਫੁੱਲੂ ਭੱਠੇ ਤੇ ਬਣਾ ਰਹੇ ਹਨ। ਜਿਸਤੇ ਉਪਰੋਕਤ ਟੀਮਾਂ ਵੱਲੋਂ ਪਿੰਡ ਚੱਕ ਫੁੱਲੂ ਭੱਠੇ ਤੇ ਛਾਪੇ ਮਾਰੀ ਕਰਕੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਅ/ਧ 399,402, 379-ਬੀ, 482 ਭ:ਦ, 25 ਅਸਲਾ ਐਕਟ ਤਹਿਤ ਮੁੱਕਦਮਾ ਥਾਣਾ ਗੜਸ਼ੰਕਰ, ਜਿਲਾ ਹੁਸ਼ਿਆਰਪੁਰ ਵਿੱਚ ਦਰਜ਼ ਕਰਕੇ ਇਹਨਾਂ ਪਾਸੋਂ 4 ਪਿਸਟਲ 32 ਬੋਰ, 44 ਜਿੰਦਾ ਰੌਂਦ, 3 ਦਾਤਰ, ਖੋਹ ਕੀਤੀ ਹੋਈ 1 ਹਾਂਡਾ ਏਵੀਏਟਰ ਸਕੂਟਰੀ, 1 ਸਵਿਫਟ ਕਾਰ, , 1 ਸਪਲੈਂਡਰ ਮੋਟਰਸਾਈਕਲ, 10 ਮੋਬਾਈਲ ਫੋਨ ਅਤੇ 15 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਤੇ ਇਹਨਾਂ ਦੀ ਨਿਸ਼ਾਨਦੇਹੀ ਪਰ ਖੋਹ ਕੀਤੀਆਂ ਹੋਈਆਂ 2 ਸੋਨੇ ਦੀਆਂ ਚੈਨਾਂ ਅਤੇ 01 ਇਟੀਓਸ ਕਾਰ ਵੀ ਬਰਾਮਦ ਕੀਤੀ ਗਈ। ਇਥੇ ਇਹ ਜਿਕਰਯੋਗ ਹੈ ਕਿ ਕਾਬੂ ਦੋਸ਼ੀਆਂ ਵਿੱਚੋਂ ਜਸ਼ਨਦੀਪ ਸਿੰਘ ਉਰਫ ਸੁੱਖਾ ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ, ਜਿਲ੍ਹਾ ਸਿਰਸਾ, ਹਰਿਆਣਾ 17 ਮੁਕੱਦਮਿਆਂ ਵਿੱਚ ਭਗੌੜਾ ਸੀ। ਜਸ਼ਨਦੀਪ ਸਿੰਘ ਵੱਲੋਂ ਹਰਿਆਣਾ ਵਿੱਚ ਇੱਕ ਬੈਂਕ ਮੈਨੇਜ਼ਰ ਨੂੰ ਅਗਵਾ ਕਰਕੇ 14 ਲੱਖ ਦੀ ਫਿਰੌਤੀ ਮੰਗੀ ਗਈ ਸੀ, ਜਿਸਦੇ ਬਾਕੀ ਸਾਥੀ ਫੜੇ ਗਏ ਸਨ ਪਰ ਇਹ ਅਜੇ ਗ੍ਰਿਫਤਾਰ ਹੋਣਾ ਬਾਕੀ ਸੀ। ਕਾਬੂਸ਼ਦਾ ਦੋਸ਼ੀਆਂ ਵਿੱਚ ਅਦਿੱਤੀਆ ਬਾਵਾ ਉਰਫ ਬਾਵਾ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੋਬਿੰਦਪੁਰ, ਥਾਣਾ ਸਦਰ ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ਮਾਸਟਰ ਮਾਇੰਡ ਸੀ ਜੋ ਕੋਈ ਵੀ ਵਾਰਦਾਤ ਕਰਨ ਵੇਲੇ ਇੱਕ ਮਿੰਟ ਵਿੱਚ ਗੋਲੀ ਚਲਾ ਦਿੰਦਾ ਸੀ। ਇਹਨਾਂ ਦੋਸ਼ੀਆਂ ਵੱਲੋਂ ਹੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 13.10.2021 ਨੂੰ ਇੱਕ ਇਟੀਓਸ ਕਾਰ, ਮਿਤੀ 27.11.2021 ਨੂੰ ਜਲੰਧਰ ਤੋਂ ਇੱਕ 5tios ਕਾਰ, ਇੱਕ ਸਵਿਫਟ ਕਾਰ ਅਤੇ ਪਿੰਡ ਬਿੰਜੋ, ਜਿਲਾ ਹੁਸ਼ਿਆਰਪੁਰ ਨੇੜੇ ਤੋਂ 1 ਹਾਂਡਾ ਏਵੀਏਟਰ ਸਕੂਟਰੀ ਖੋਹ ਕੀਤੀ ਸੀ ਅਤੇ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਮੋਬਾਈਲ ਫੋਨਾਂ ਤੇ ਚੈਨਾਂ ਦੀ ਵੀ ਸਨੈਚਿੰਗ ਕੀਤੀ ਗਈ ਸੀ, ਇਸ ਇਲਾਵਾ ਇਹ ਗੈਂਗ ਸ਼ੋਸ਼ਲ ਮੀਡੀਆ ਤੇ ਜੁੜਿਆ ਹੋਇਆ ਹੈ, ਜਿਸ ਤੇ ਇਨ੍ਹਾਂ ਵਲੋਂ ਫਿਰੋਤੀਆਂ ਲੈ ਕੇ ਵਾਰਦਾਤਾਂ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਇਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਤੇ ਵੱਡੇ ਪੱਧਰ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਹੈ।
ਗਿ੍ਰਫਤਾਰ ਦੋਸ਼ੀਆਂ ਦੇ ਨਾਮ
-ਅਦਿੱਤੀਆ ਬਾਵਾ ਉਰਫ ਬਾਵਾ (ਉਮਰ 20 ਸਾਲ) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੋਬਿੰਦਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ।
-ਮਨਿੰਦਰਜੀਤ ਸਿੰਘ ਉਰਫ ਮਨੀ (ਉਮਰ 25 ਸਾਲ) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੋਬਿੰਦਪੁਰ, ਜਿਲਾ ਸ਼ਹੀਦ ਭਗਤ ਸਿੰਘ ਨਗਰ
-ਕਮਲਦੀਪ ਸਿੰਘ ਉਰਫ ਕਮਲ (ਉਮਰ 21 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹ ਨਗਰ ਨੇੜੇ ਕੋਕਾ ਕੋਲਾ ਏਜੰਸੀ, ਜਿਲਾ ਸ਼ਹੀਦ ਭਗਤ ਸਿੰਘ ਨਗਰ
-ਜਸ਼ਨਦੀਪ ਸਿੰਘ ਉਰਫ ਸੁੱਖਾ (ਉਮਰ 25 ਸਾਲ) ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ, ਸਿਰਸਾ, ਹਰਿਆਣਾ
-ਹਰਕਮਲ (ਉਮਰ 19 ਸਾਲ) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਠੀਂਡਾ, ਜਿਲਾ ਹੁਸ਼ਿਆਰਪੁਰ,
-ਹੁਕਮ ਦੇਵ ਨਰਾਇਣ (ਉਮਰ 20 ਸਾਲ) ਪੁੱਤਰ ਕ੍ਰਿਸ਼ਨਾ ਨੰਦ ਵਰਮਾ ਵਾਸੀ ਸਰਵਨ ਗ੍ਰਾਮ ਪਹਾੜੀਆਂ, ਜਿਲਾ ਦੇਵਗੜ੍ਹ (ਝਾਰਖੰਡ)
-ਤਰਵਿੰਦਰ ਸਿੰਘ ਉਰਫ ਭਿੰਡਰ (ਉਮਰ 27 ਸਾਲ) ਪੁੱਤਰ ਬਲਵੀਰ ਸਿੰਘ ਵਾਸੀ ਚੱਕ ਮੂਸਾਂ ਜਿਲਾ ਹੁਸ਼ਿਆਰਪੁਰ।

ਲੁਟੇਰਾ ਗੈਂਗ ਕੋਲੋਂ ਬਰਾਮਦ ਸਮਾਨ
ਲੁਟੇਰਾ ਗੈਂਗ ਦੇ ਕੋਲੋਂ ਦੇਸੀ ਪਿਸਟਲ 32 ਬੋਰ, ਜਿੰਦਾ ਰੌਦ 32 ਬੋਰ, ਦਾਤਰ, ਹਾਂਡਾ ਏਵੀਏਟਰ ਸਕੂਟਰੀ, ਸਵਿਫਟ ਕਾਰ, ਇਟੀਓਸ ਕਾਰ, ਸਪਲੈਂਡਰ ਮੋਟਰਸਾਈਕਲ, 10 ਲੁੱਟੇ ਮੋਬਾਈਲ, 2 ਸੋਨੇ ਦੀ ਚੈਨ, 15 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।
20 ਮੁੱਕਦਮੇ ਟਰੇਸ ਹੋਏ
ਪਿੰਡ ਬਿੰਜੋ ਤੋਂ ਇੱਕ ਐਕਟਿਵਾ ਸਕੂਟਰੀ ਖੋਹ ਕੀਤੀ। ਇੱਕ ਸੋਨੇ ਦੀ ਚੈਨ ਸ਼ਹੀਦ ਭਗਤ ਸਿੰਘ ਨਗਰ ਤੋਂ ਖੋਹ ਕੀਤੀ । ਇੱਕ ਸੋਨੇ ਦੀ ਚੈਨ ਮਾਹਿਲਪੁਰ ਤੋਂ ਖੋਹ ਕੀਤੀ। ਇੱਕ ਇਟੀਓਸ ਕਾਰ ਮੱਲਪੁਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਮਿਤੀ 13.10.2021 ਨੂੰ ਖੋਹ ਕੀਤੀ। ਬੱਦੀ, ਹਿਮਾਚਲ ਪ੍ਰਦੇਸ਼ ਵਿੱਚ ਗੋਲੀ ਚਲਾਈ ਗਈ। ਇੱਕ ਇਟੀਓਸ ਕਾਰ ਜਲੰਧਰ-ਅੰਮ੍ਰਿਤਸਰ ਹਾਈਵੇਅ ਤੋਂ ਮਿਤੀ 27.11.2021 ਨੂੰ ਖੋਹ ਕੀਤੀ । ਆਈ-10/ਅਲਟੋ ਕੇ-10 ਕਾਰ ਦੀ ਖੋਹ ਕਰਦੇ ਸਮੇਂ ਜੰਡਿਆਲਾ, ਜਲੰਧਰ ਵਿਖੇ ਗੋਲੀ ਚਲਾਈ ਗਈ। ਵਾਰਦਾਤ ਇਟੀਓਸ ਕਾਰ ਰਾਹੀਂ ਕੀਤੀ । ਥਾਣਾ ਗੜ੍ਹਸ਼ੰਕਰ ਅਧੀਨ 2 ਪੈਟਰੋਲ ਪੰਪ ਲੁਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਹਨਾਂ ਵਿੱਚ 5000 ਰੁਪਏ ਅਤੇ 2200 ਰੁਪਏ ਅਲੱਗ ਮਿਲੇ। ਹਰਿਆਣਾ ਵਿੱਚ 2 ਪੰਪ ਲੁੱਟੇ ਗਏ। ਜਿਹਨਾਂ ਵਿੱਚੋਂ ਕਰੀਬ 15 ਹਜਾਰ ਰੁਪਏ ਲੁੱਟੇ। ਸ਼ਹੀਦ ਭਗਤ ਸਿੰਘ ਨਗਰ ਤੋਂ ਸਵਿਫਟ ਕਾਰ ਦੀ ਖੋਹ ਕੀਤੀ ਗਈ। ਨਕੋਦਰ ਤੋਂ ਇੱਕ ਮੋਬਾਈਲ ਫੋਨ ਦੀ ਖੋਹ ਕੀਤੀ ਗਈ। ਫਗਵਾੜੇ ਤੋਂ ਇੱਕ ਮੋਬਾਈਲ ਫੋਨ ਦੀ ਖੋਹ ਕੀਤੀ ਗਈ। ਫਗਵਾੜਾ ਦੇ ਨਜ਼ਦੀਕ ਇਨਡੈਵਰ ਕਾਰ ਖੋਹ ਸਮੇਂ ਕਾਰ ਚਾਲਕ ਤੇ ਗੋਲੀਆਂ ਚਲਾਈਆਂ ਗਈਆਂ ।ਔੜ, ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਪੰਪ ਤੇ ਖੋਹ ਕੀਤੀ ਗਈ। ਆਨੰਦਪੁਰ ਸਾਹਿਬ ਦੇ ਨਜ਼ਦੀਕ ਪੰਪ ਤੇ ਖੋਹ ਕੀਤੀ ਗਈ। ਕੋਟ ਸ਼ਮੀਰ, ਬਠਿੰਡਾ ਦੇ ਨਜ਼ਦੀਕ ਕੋਰੀਅਰ ਸਰਵਿਸ ਦੇ ਕਰਿੰਦੇ ਨਾਲ ਖੋਹ ਕੀਤੀ ਗਈ। ਇੱਕ ਕਾਰ ਅਜ਼ਮੇਰ ਸ਼ਰੀਫ, ਰਾਜਸਥਾਨ ਤੋਂ ਖੋਹ ਕੀਤੀ। ਮੋਗਾ ਜਿਲਾ ਵਿੱਚ ਕਿਸੇ ਵਿਅਕਤੀ ਨੂੰ ਮਾਰਨ ਲਈ 5 ਲੱਖ ਰੁਪਏ ਦਾ ਸੌਦਾ ਹੋ ਰਿਹਾ ਸੀ। ਹੁਸ਼ਿਆਰਪੁਰ ਪ੍ਰਭਾਤ ਚੌਕ ਇੱਕ ਵੈਸਟਰਨ ਯੂਨੀਅਨ ਲੁੱਟਣ ਦੀ ਕੋਸ਼ਿਸ਼ ਕੀਤੀ। ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਪਿੰਡ ਲੱਕੜਵਾਲੀ ਸਿਰਮਾ ਹਰਿਆਣਾ ਤੋਂ ਕਿਡਨੈਪ ਕੀਤਾ ਜਿਸ ਕੋਲੋਂ 14 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ।

LEAVE A REPLY

Please enter your comment!
Please enter your name here