Friday, October 23, 2026
Home Latest ਬਟਾਲਾ ‘ਚ ਨੈਸ਼ਨਲ ਹਾਈਵੇਅ ਤੇ ਟਰਾਲੀ ਤੇ ਗੱਡੀ ਵਿੱਚ ਹੋਈ ਟੱਕਰ, 3...

ਬਟਾਲਾ ‘ਚ ਨੈਸ਼ਨਲ ਹਾਈਵੇਅ ਤੇ ਟਰਾਲੀ ਤੇ ਗੱਡੀ ਵਿੱਚ ਹੋਈ ਟੱਕਰ, 3 ਦੀ ਮੌਤ, 1 ਜ਼ਖਮੀ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਟਾਲਾ ਦੇ ਨਜ਼ਦੀਕ ਬੀਤੀ ਰਾਤ ਅੰਮ੍ਰਿਤਸਰ-ਪਠਾਨਕੋਟ ਦੇ ਨੈਸ਼ਨਲ ਹਾਈਵੇਅ ਤੇ ਟਰਾਲੀ ਅਤੇ ਸਵਿਫਟ ਡਿਜ਼ਾਇਰ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਵਿੱਚ 3 ਨੌਜ਼ਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ।ਜ਼ਖਮੀ ਨੌਜਵਾਨ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Advertisements

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਨੌਜਵਾਨਾ ਨੂੰ ਗੱਡੀ ਕੱਟ ਕੇ ਗੱਡੀ ਵਿੱਚੋ ਬਾਹਰ ਕੱਢਣਾ ਪਿਆ। ਜਾਣਕਾਰੀ ਮੁਤਾਬਕ ਨੌਜਵਾਨ ਧਾਰੀਵਾਲ ਤੋਂ ਬਟਾਲਾ ਵੱਲ ਆ ਰਹੇ ਸੀ ਅਤੇ ਇਸ ਦੌਰਾਨ ਹੀ ਟੈ੍ਰਕਟਰ-ਟਰਾਲੀ ਦੀ ਟੱਕਰ ਗੱਡੀ ਨਾਲ ਹੋ ਗਈ।

ਤਿੰਨੇ ਨੌਜਵਾਨ ਧਾਰੀਵਾਲ ਦੇ ਰਹਿਣ ਵਾਲੇ ਸਨ।ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।ਨੌਜਵਾਨਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆ ਵਿੱਚ ਸੋਗ ਦੀ ਲਹਿਰ ਦੋੜ ਗਈ।

LEAVE A REPLY

Please enter your comment!
Please enter your name here