Monday, October 19, 2026
Home Latest ਅੰਮ੍ਰਿਤਸਰ ਵਿੱਚ ਤੇਜ਼ ਰਫਤਾਰ ਬਰੇਜ਼ਾ ਕਾਰ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਅੰਮ੍ਰਿਤਸਰ ਵਿੱਚ ਤੇਜ਼ ਰਫਤਾਰ ਬਰੇਜ਼ਾ ਕਾਰ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ ਬੀਤੀ ਰਾਤ ਰੇਲਵੇ ਸਟੇਸ਼ਨ ਤੋ ਪੁਤਲੀਘਰ ਵੱਲੋ ਆ ਰਹੀ ਤੇਜ਼ ਰਫਤਾਰ ਬਰੇਜ਼ਾ ਕਾਰ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਟਰੈਕ ਤੋਂ ਕਾਰ ਤੇਜ਼ੀ ਨਾਲ ਆ ਰਹੀ ਸੀ ਅਤੇ ਨੌਜਵਾਨ ਟਰੈਕ ਦੇ ਅੰਦਰੋ ਸੜਕ ਪਾਰ ਕਰ ਰਿਹਾ ਸੀ।

Advertisements

ਡਰਾਈਵਰ ਗੱਡੀ ਤੇ ਕਾਬੂ ਨਾ ਪਾ ਸਕਿਆ ਅਤੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਉਹ ਵਿਅਕਤੀ ਕਾਫੀ ਦੂਰ ਜਾ ਕੇ ਡਿੱਗਿਆ ਅਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here