ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਖੋਲਿਆ ਗਿਆ ਸ਼ਿਕਾਇਤ ਸੈਲ: ਕਮਿਸ਼ਨਰ ਹਿਮਾਂਸ਼ੂ ਜੈਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਆਮ ਪਬਲਿਕ ਦੀਆਂ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਰਾ ਨੰ: 12 ਵਿਖੇ ਸ਼ਿਕਾਇਤ ਸੈਲ ਸਥਾਪਿਤ ਕੀਤਾ ਗਿਆ ਹੈ, ਜਿਥੇ ਕੋਈ ਵੀ ਵਿਅਕਤੀ ਨਗਰ ਨਿਗਮ ਹੁਸ਼ਿਆਰਪੁਰ ਨਾਲ ਸਬੰਧਤ ਸ਼ਿਕਾਇਤਾ ਜਿਵੇ ਕਿ ਪਾਣੀ ਦਾ ਨਾ ਆਉਣਾ, ਪਾਣੀ ਘੱਟ ਆਉਣਾ, ਪਾਣੀ ਵਿਚ ਮਿਲਾਵਟ ਆਉਣੀ, ਸੀਵਰੇਜ਼ ਬਲਾਕ ਹੋਣਾ, ਸਟਰੀਟ ਲਾਈਟ ਖਰਾਬ ਹੋਣੀ, ਕੂੜਾ ਕਰਕਟ ਸਬੰਧੀ, ਕੂੜੇ ਨੂੰ ਅੱਗ ਲਗਾਉਣ ਸਬੰਧੀ, ਪਾਣੀ ਦੀ ਦੁਰਵਰਤੋਂ ਕਰਨਾ, ਪਲਾਸਟਿਕ ਲਿਫਾਇਆ ਦੀ ਵਰਤੋਂ ਕਰਨਾ ਆਦਿ ਸਬੰਧੀ ਸ਼ਿਕਾਇਤ ਕਰ ਸਕਦਾ ਹੈ।

Advertisements

ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਪਬਲਿਕ ਨੂੰ ਹੋਰ ਸਹੂਲਤ ਦਿੰਦੇ ਹੋਏ ਇਸ ਸੈਲ ਤੇ ਮੋਬਾਇਲ ਨੰ: 94634—97791 ਅਤੇ ਲੈਂਡ ਲਾਈਨ ਨੰਬਰ 01882—220322 ਸਥਾਪਿਤ ਕੀਤੇ ਗਏ ਹਨ ਕੋਈ ਵੀ ਵਿਅਕਤੀ ਦਫਤਰੀ ਕੰਮ—ਕਾਜ ਸਮੇਂ ਇਹਨਾਂ ਨੰਬਰਾ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

LEAVE A REPLY

Please enter your comment!
Please enter your name here