ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਪਾਈ ਧੀਆ ਦੀ ਲੋਹੜੀ, ਵਿਧਾਇਕ ਡਾ. ਰਾਜ ਕੁਮਾਰ ਵੀ ਹੋਏ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਧੀਆ ਹਰ ਪੱਖ ਤੋਂ ਪੁੱਤਰਾਂ ਦੇ ਬਰਾਬਰ ਹਨ ਤੇ ਇਹਨਾਂ ਨੂੰ ਵੀ ਪੁੱਤਰਾਂ ਦੇ ਬਰਾਬਰ ਸਨਮਾਨ ਮਿਲਣਾ ਚਾਹੀਦਾ ਹੈ। ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਨੇ ਉਦੋ ਕਹੇ ਜਦੋਂ ਉਹ ਹਲਕੇ ਚੱਬੇਵਾਲ ਵਿੱਚ ਧੀਆ ਦੀ ਲੋਹੜੀ ਪਾਉਣ ਪੁੱਜੇ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਪਹਿਲਾਂ ਸਿਰਫ ਪੁੱਤਰ ਦੇ ਪੈਦਾ ਹੋਣ ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ ਚ ਲੜਕੇ ਤੇ ਲੜਕੀ ਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਹੈ ਤੇ ਹੁਣ ਧੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਦੱਸਿਆ ਕਿ ਧੀਆਂ ਅੱਜ ਸਮਾਜ ਵਿੱਚ ਆਪਣੇ ਵੱਖਰੀ ਪਹਿਚਾਣ ਬਣਾ ਰਹੀਆ ਹਨ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਰਹੀਆ ਹਨ। ਅੱਜ ਧੀਆ ਡਾਕਟਰ, ਵਕੀਲ, ਜੱਜ, ਪੁਲਿਸ, ਪਾਈਲਟ, ਫੌਜ, ਨੇਤਾ ਹਰ ਵਰਗ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਲਈ ਸਾਨੂੰ ਆਪਣੀ ਬੱਚੀਆ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਵਾਂਗ ਸੁਚੱਜੇ ਢੰਗ ਨਾਲ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਧੀਆਂ ਨੂੰ ਨੌਕਰੀਆਂ ਦੇਣ ਲਈ ਵੀ 33 ਫੀਸਦੀ ਰਾਖਵਾਂਕਰਨ ਕੀਤਾ ਹੈ ਜਦਕਿ ਸਥਾਨਕ ਸਰਕਾਰਾਂ ਤੇ ਪੰਚਾਇਤੀ ਚੋਣਾਂ ਚ ਵੀ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ, ਮੁਫਤ ਬਸ ਸੇਵਾ ਮੁਹੱਇਆ ਕਰਵਾਈ ਹੈ। ਇਸਤੋਂ ਇਲਾਵਾ ਹੁਣ ਆਸ਼ਾ ਵਰਕਰਾਂ ਦੀ ਤਨਖਾਹ 2500 ਰੁਪਏ, ਮਿਡ-ਡੇ ਮੀਲ ਵਰਕਰਾਂ ਦੀ ਤਨਖਾਹ 3 ਹਜਾਰ ਰੁਪਏ ਅਤੇ ਆਂਗਨਵਾੜੀ ਵਰਕਰਾ ਦੀ ਤਨਖਾਹ ਵਿੱਚ ਵਾਧਾ ਕਰ 1000 ਤੋਂ 1400 ਰੁਪਏ ਕਰ ਦਿੱਤੀ ਹੈ। ਅੱਜ ਲੋਹੜੀ ਦਾ ਤਿਉਹਾਰ ਸਿਰਫ ਲੜਕਿਆ ਦਾ ਹੀ ਨਹੀਂ ਬਲਕਿ ਲੜਕੀਆਂ ਦੀ ਲੋਹੜੀ ਪਾ ਕੇ ਵੀ ਮਨਾਉਣਾ ਚਾਹੀਦਾ ਹੈ।

Advertisements

ਮਹਿਲਾਵਾਂ ਹੀ ਸਾਡੇ ਸਮਾਜ ਦੀ ਸਿਰਜਣਾ ਕਰਦੀਆ ਹਨ ਤੇ ਜੇਕਰ ਮਹਿਲਾਵਾ ਦੀ ਸਥਿਤੀ ਮਜਬੂਤ ਹੋਵੇਗੀ ਤਾਂ ਹੀ ਅਸੀ ਤਰੱਕੀ ਕਰ ਸਕਾਂਗੇ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਬੱਚੀਆ ਨੂੰ ਆਪਣਾ ਅਸ਼ੀਰਵਾਦ ਦਿੰਦੀਆਂ ਉਹਨਾਂ ਦੇ ਸੁਨਾਹਰੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। 

LEAVE A REPLY

Please enter your comment!
Please enter your name here