ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਨੂੰ ਝੱਟਕਾ, ਮਹਿਲਾ ਅਹੁਦੇਦਾਰਾਂ ਨੇ ਫੜਿਆ ਆਪ ਦਾ ਪੱਲਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਅਹੁਦੇਦਾਰਾਂ ਨੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮਾਲ ਰੋਡ ਸਥਿਤ ਮੁੱਖ ਦਫਤਰ ਵਿਖੇ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਨੇ ਇਨ੍ਹਾਂ ਮਹਿਲਾ ਅਹੁਦੇਦਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਬਣਦਾ ਮਾਣ-ਸਤਿਕਾਰ ਦਾ ਭਰੋਸਾ ਦਿੱਤਾ।

Advertisements

ਇਸ ਮੌਕੇ ਸਾਬਕਾ ਜੱਜ ਨੇ ਪਾਰਟੀ ਆਪ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਲ੍ਹਾ ਸਕੱਤਰ ਹਰਬਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਜਨਰਲ ਸਕੱਤਰ ਤੇ ਮਾਈ ਭਾਗੋ ਸੇਵਾ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਕੌਰ, ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸ਼ਹਿਰੀ ਪ੍ਰਧਾਨ ਨਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਾਰਡ ਪ੍ਰਧਾਨ ਜਸਵਿੰਦਰ ਕੌਰ ਅਤੇ ਵਾਰਡ ਨੰਬਰ-10 ਤੋਂ ਨਿਗਮ ਚੋਣ ਲੜ ਚੁੱਕੇ ਕੁਲਵੰਤ ਕੌਰ ਮੁੱਖ ਹਨ। ਇਹਨਾਂ ਅਹੁਦੇਦਾਰਾਂ ਦਾ ਸਾਬਕਾ ਜੱਜ ਮੰਜੂ ਰਾਣਾ ਨੇ ਸਵਾਗਤ ਕੀਤਾ। ਮੰਜੂ ਰਾਣਾ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ। ਜਲਦ ਹੋਰ ਕਈ ਆਗੂ ਪਾਰਟੀ ਦਾ ਹਿੱਸਾ ਬਣਨਗੇ, ਕਿਉਂਕਿ ਕਪੂਰਥਲਾ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਕਿਉਂਕਿ ਕਪੂਰਥਲਾ ਦੇ ਲੋਕ ਸਿਆਸੀ ਦਬਾਅ ਹੇਠ ਝੂਠੇ ਪਰਚਿਆਂ, ਨਸ਼ਾ, ਗੁੰਡਾਗਰਦੀ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ।ਇਸ ਲਈ ਲੋਕ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋਕੇ ਪਾਰਟੀ ਨਾਲ ਜੁੜ ਰਹੇ ਹਨ। ਮੰਜੂ ਰਾਣਾ ਨੇ ਕਪੂਰਥਲਾ ਦੀਆਂ ਆਪਣੀਆਂ ਭੈਣਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਅੱਗੇ ਆਉਣ। ਉਨ੍ਹਾਂ ਦੀ ਹਰ ਸਮੱਸਿਆ ਦੇ ਹਂਲ ਲੀ ਉਹ ਡਟ ਕੇ ਖੜੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਮਹਿਲਾ ਸਸ਼ਕਤੀਕਰਨ ਕਰਨ ਲਈ ਉਨ੍ਹਾਂ ਨਾਲ ਮੌਢੇ ਨਾਲ ਮੌਢਾ ਲਾ ਕੇ ਖੜੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ, ਸੰਯੁਕਤ ਸਕੱਤਰ ਅਮਰਜੀਤ ਕੌਰ, ਸੀਨੀਅਰ ਆਗੂ ਸੁਖਵੀਰ ਕੌਰ ਸੁੱਖੀ ਔਜਲਾ, ਸੀਨੀਅਰ ਆਗੂ ਯਸ਼ਪਾਲ ਆਜ਼ਾਦ, ਘੱਟ ਗਿਣਤੀ ਵਿੰਗ ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ, ਆਰਕੀਟੈਕਟ ਪਰਵਿੰਦਰ ਸਿੰਘ ਢੋਟ, ਕਮਲਦੀਪ ਸਿੰਘ ਤੇ ਹੋਰ ਆਗੂ ਹਾਜਰ ਸਨ। ਇਸੇ ਤਰ੍ਹਾਂ ਪਿੰਡ ਕਾਦੂਪੁਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਜੂ ਰਾਣਾ ਦੀ ਰਹਿਨੁਮਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ। ਸ਼ਾਮਲ ਹੋਣ ਵਾਲਿਆਂ ਵਿੱਚ ਭਾਰਤੀ ਆਮ ਜਨਤਾ ਪਾਰਟੀ ਦੇ ਬਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਤੇ ਨਰਿੰਦਰ ਕੌਰ, ਭਾਰਤੀ ਆਮ ਜਨਤਾ ਪਾਰਟੀ ਦੀ ਮਨਜੀਤ ਕੌਰ ਤੇ ਛਿੰਦੋ, ਕਾਂਗਰਸ ਦੀ ਮਮਤਾ ਤੋਂ ਇਲਾਵਾ ਮੋਹਣ ਲਾਲ, ਵਿਦਿਆ ਦੇਵੀ ਤੇ ਦੇਬਾ ਤੇ ਹੋਰ ਬਹੁਤ ਸਾਰੇ ਮੁੱਖ ਹਨ।

LEAVE A REPLY

Please enter your comment!
Please enter your name here