ਸਰਕਾਰੀ ਜਮੀਨ ਤੇ ਕਬਾੜੀਆਂ ਖੋਖੇ ਬਣਾਕੇ ਮਹੀਨੇ ਦਾ ਹਜ਼ਾਰਾਂ ਰੁਪਏ ਕਿਰਾਇਆ 15-16 ਸਾਲਾਂ ਤੋਂ ਖਾ ਰਿਹਾ, ਲੱਖਾਂ ਸਰਕਾਰ ਦੇ ਨਾਮ ਤੇ ਕਰ ਗਿਆ ਹੜੱਪ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਰਾਬ ਠੇਕੇਦਾਰ ਰਮਨ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਆਰੋਪ ਲਗਾਇਆ ਕਿ ਸੇਮਾ ਕਬਾੜੀਆ ਨਾਮਕ ਵਿਅਕਤੀ ਕਪੂਰਥਲਾ ਦੇ ਪੁਲਿਸ ਲਾਇਨ ਚੋਂਕ ਚ ਨਗਰ ਨਿਗਮ ਦੀ ਸਰਕਾਰੀ ਜਗ੍ਹਾ ਤੇ ਕਬਜ਼ਾ ਜਮਾ ਕੇ ਬੈਠਾ ਹੈ। ਆਪਣੇ ਕੀਤੇ ਕਬਜ਼ੇ ਤੋਂ ਅਲਾਵਾ ਨਾਲ ਲੱਗਦੀ ਬਾਕੀ ਨਗਰ ਨਿਗਮ ਦੀ ਜਮੀਨ ਤੇ ਕਰੀਬ 10/11 ਖੋਖੇ ਬਣਾਕੇ ਓਹਨਾ ਕੋਲੋਂ ਨਗਰ ਨਿਗਮ ਦੇ ਨਾਮ ਤੇ 5 ਤੋਂ 6 ਹਜ਼ਾਰ ਪ੍ਰਤੀ ਖੋਖਾ ਕਿਰਾਇਆ ਵੀ ਵਸੂਲ ਰਿਹਾ ਹੈ ਜੋਕਿ ਨਾਜਾਇਜ਼ ਅਤੇ ਗੈਰਕਨੂੰਨੀ ਹੈ।

Advertisements

ਇਸ ਸੰਬੰਧ ਚ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਚ ਗੈਰਕਨੂੰਨੀ ਕਬਜ਼ੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਪੁਲਿਸ ਲਾਇਨ ਚੋਂਕ ਵਾਲੇ ਖੋਖੇਆ ਦੀ ਜਮੀਨ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਨਗਰ ਨਿਗਮ ਦੀ ਜਮੀਨ ਹੋਈ ਤੇ ਨਾਜਾਇਜ਼ ਖੋਖੇਆ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ ਬਾਕੀ ਨਗਰ ਨਿਗਮ ਇਹਨਾਂ ਖੋਖੇਆ ਤੋਂ ਕੋਈ ਕਿਰਾਇਆ ਨਹੀਂ ਲੈ ਰਹੀ ਜੇਕਰ ਕੋਈ ਵਿਅਕਤੀ ਨਗਰ ਨਿਗਮ ਦੇ ਨਾਮ ਤੇ ਕਿਰਾਇਆ ਲੈ ਰਿਹਾ ਹੈ।

ਉਸਦੀ ਵੀ ਬਣਦੀ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ ਜਿਕਰਯੋਗ ਹੈ ਕਿ ਕਰੀਬ 15/16 ਸਾਲਾਂ ਤੋਂ ਇਹ ਨਾਜਾਇਜ਼ ਖੋਖੇਆਂ ਤੋਂ ਨਗਰ ਨਿਗਮ ਦੇ ਨਾਮ ਤੇ ਉਗਰਾਹੀ ਦਾ ਕਾਰੋਬਾਰ ਚੱਲ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਅਤੇ ਅਫਸਰਾਂ ਦੇ ਧਿਆਨ ਚ ਇਹ ਮਾਮਲਾ ਨਹੀਂ ਆਇਆ ਹੋਵੇਗਾ ਜਾਂ ਫਿਰ ਕੋਈ ਨਾ ਕੋਈ ਸਿਆਸੀ ਆਗੂ ਜਾਂ ਕੋਈ ਸਰਕਾਰੀ ਅਧਿਕਾਰੀ ਦੀ ਸ਼ਹਿ ਤੇ ਇਹ ਸਰਕਾਰ ਦੇ ਨਾਮ ਤੇ ਉਗਰਾਹੀ ਦਾ ਕਾਰੋਬਾਰ ਰਲ ਮਿਲਕੇ ਕੇ ਚਲ ਰਿਹਾ ਹੋਵੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਨਗਰ ਨਿਗਮ ਕਿ ਉਪਰਾਲਾ ਕਰੇਗਾ।

LEAVE A REPLY

Please enter your comment!
Please enter your name here