ਆਪ ਉਮੀਦਵਾਰ ਮੰਜੂ ਰਾਣਾ ਨੇ ਲੋਕਾਂ ਨੂੰ ਆਪ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਯਸ਼ਪਾਲ ਆਜ਼ਾਦ, ਰਾਜਵਿੰਦਰ ਸਿੰਘ ਧੰਨਾ, ਕਮਲਦੀਪ ਸਿੰਘ ਤੇ ਹੋਰਨਾਂ ਨਾਲ ਮਾਲ ਤੋਂ ਬੱਸ ਸਟੈਂਡ ਅਤੇ ਬੱਸ ਸਟੈਂਡ ਤੋਂ ਡੀਸੀ ਚੌਕ ਤੱਕ ਦੁਕਾਨਦਾਰ ਵੀਰਾਂ, ਰਾਹਗੀਰਾਂ ਅਤੇ ਮਹਿਲਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਲਈ ਐਲਾਨੀਆਂ ਵੱਖ-ਵੱਖ ਵਰਗਾਂ ਲਈ ਗਰੰਟੀਆਂ ਤੋਂ ਜਾਣੂ ਕਰਵਾਇਆ।

Advertisements

ਇਸ ਦੌਰਾਨ ਮੰਜੂ ਰਾਣਾ ਨੇ ਕਪੂਰਥਲਾ ਦੇ ਲੋਕਾਂ ਨੂੰ ਇਕ ਵਾਰ ਮੌਕਾ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕਪੂਰਥਲਾ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਸਿਆਸੀ ਪਾਰਟੀਆਂ ਨੂੰ ਮੌਕਾ ਦਿੱਤਾ, ਇੱਕ ਵਾਰੀ ਆਪ ਨੂੰ ਵੀ ਸੇਵਾ ਕਰਨ ਦਾ ਮੌਕਾ ਦੇਕੇ ਵੇਖੋ। ਉਨ੍ਹਾਂ ਡੋਰ-ਟੂ-ਡੋਰ ਦੌਰਾਨ ਜਿੱਥੇ ਕੋਵਿਡ ਨਿਯਮਾਂ ਦਾ ਧਿਆਨ ਰੱਖਿਆ, ਉੱਥੇ ਹੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਵੀ ਪਾਲਣਾ ਕੀਤੀ। ਉਨ੍ਹਾਂ ਲੋਕਾਂ ਨੂੰ ਪਾਰਟੀ ਦੀ ਨੀਤੀਆਂ ਅਤੇ ਗਰੰਟੀਆਂ ਵਾਲੇ ਪੰਫਲੈਟ ਵੀ ਵੰਡੇ।

LEAVE A REPLY

Please enter your comment!
Please enter your name here