ਈ.ਵੀ.ਐਮਜ਼ ਦੀ ਕੀਤੀ ਗਈ ‘ਫ਼ਸਟ ਲੈਵਲ ਰੈਂਡੇਮਾਈਜ਼ੇਸ਼ਨ’ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਰਹੇ ਹਾਜ਼ਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਚੋਣਾਂ 2022 ਦੌਰਾਨ ਜ਼ਿਲ੍ਹੇ ਦੇ ਚਾਰ ਹਲਕਿਆਂ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜ਼ੀਰਾ ਵਿੱਚ ਵਰਤੀਆਂ ਜਾਣ ਵਾਲੀਆਂ ਈ.ਵੀ.ਐਮਜ਼ ਅਤੇ ਵੀ ਵੀ ਪੈਟਸ ਦੀ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹਿਲੇ ਪੱਧਰ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਵੱਖੋ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Advertisements

ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਦੱਸਿਆ ਕਿ ਅੱਜ ਪਹਿਲੀ ਰੈਂਡੇਮਾਈਜ਼ੇਸ਼ਨ ਦੌਰਾਨ ਜ਼ਿਲ੍ਹੇ ਵਿੱਚ ਮੌਜੂਦ ਈ.ਵੀ.ਐਮਜ਼ ’ਚੋਂ ਚਾਰਾਂ ਹਲਕਿਆਂ ਦੇ ਚੋਣ ਬੂਥਾਂ ਦੇ ਹਿਸਾਬ ਨਾਲ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 902 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਲਕਿਆਂ ਲਈ ਚੋਣ ਬੂਥਾਂ ਤੋਂ ਇਲਾਵਾ 20 ਪ੍ਰਤੀਸ਼ਤ ਈ ਵੀ ਐਮਜ਼ ਅਤੇ 30 ਫ਼ੀਸਦੀ ਵੀ ਵੀ ਪੈਟ ਰਾਖਵੇਂ ਕੀਤੇ ਗਏ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰਾ ਦੇ 231 ਬੂਥਾਂ ਲਈ 278 ਈ ਵੀ ਐਮਜ਼ ਅਤੇ 301 ਵੀ ਵੀ ਪੈਟਸ ਦਿੱਤੇ ਗਏ ਹਨ। ਫਿਰੋਜ਼ਪੁਰ ਸ਼ਹਿਰੀ ਦੇ 212 ਚੋਣ ਬੂਥਾਂ ਲਈ 255 ਈ ਵੀ ਐਮਜ਼ ਅਤੇ 276 ਵੀ ਵੀ ਪੈਟਸ ਦਿੱਤੇ ਗਏ ਹਨ। ਫਿਰੋਜ਼ਪੁਰ ਦਿਹਾਤੀ ਦੇ 241 ਚੋਣ ਬੂਥਾਂ ਲਈ 290 ਈ ਵੀ ਐਮਜ਼ ਅਤੇ 314 ਵੀ ਵੀ ਪੈਟਸ ਦਿੱਤੇ ਗਏ ਹਨ ਅਤੇ ਗੁਰੂਹਰਸਹਾਏ ਦੇ 218 ਬੂਥਾਂ ਲਈ 262 ਈ ਵੀ ਐਮਜ਼ ਤੇ 284 ਵੀ ਵੀ ਪੈਟਸ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇਨ੍ਹਾਂ ਮਸ਼ੀਨਾਂ ਦੀ ਹਲਕਾਵਾਰ ਵੰਡ ਕਰਨ ਦੇ ਨਾਲ ਹੀ ਚੋਣ ਸਟਾਫ ਦੀ ਵੀ ਰੈਂਡੇਮਾਈਜ਼ੇਸ਼ਨ ਕਰ ਦਿੱਤੀ ਗਈ ਹੈ ਅਤੇ 25 ਫੀਸਦੀ ਸਟਾਫ ਰਿਜ਼ਰਵ ਰੱਖਿਆ ਗਿਆ ਹੈ। 

LEAVE A REPLY

Please enter your comment!
Please enter your name here