ਅੱਤਵਾਦ ਦਾ ਡਟਕੇ ਕਰਾਂਗੇ ਮੁਕਾਬਲਾ: ਸ਼ਿਵ ਸੈਨਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼ਿਵ ਸੈਨਾ ਪੰਜਾਬ ਪ੍ਰਮੁੱਖ ਯੋਗ ਰਾਜ ਸ਼ਰਮਾ ਦੇ ਦਫਤਰ ਵਿੱਚ ਧਮਕੀ ਭਰੇ ਪੱਤਰ ਸੁੱਟਣ ਵਾਲੀਆਂ ਤੇ ਤੁਰੰਤ ਕਰਵਾਈ ਕਰਣ ਅਤੇ ਯੋਗਰਾਜ ਸ਼ਰਮਾ ਦੀ ਸੁਰੱਖਿਆ ਪੁਖਤਾ ਕਰਣ ਦੀ ਮੰਗ ਕਰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਓਮਕਾਰ ਕਾਲੀਆ ਨੇ ਸ਼ਿਵ ਸੈਨਾ ਪੰਜਾਬ ਪ੍ਰਮੁੱਖ ਯੋਗ ਰਾਜ ਸ਼ਰਮਾ ਨੂੰ ਖਾਲਿਸਤਾਨੀ ਸਮਰਥਕਾਂ ਵਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਖਿਲਾਫ ਆਵਾਜ਼ ਉਠਾਉਣ ਤੇ ਹਿੰਦੂ ਨੇਤਾਵਾਂ ਨੂੰ ਧਮਕੀਆਂ ਦੇਕੇ ਡਰਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਲੀਆ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਦਾ ਇੱਕ ਹੀ ਮਕਸਦ ਹੈ ਦੇਸ਼ ਵਿਰੋਧੀ ਖਾਲਿਸਤਾਨ ਅਤੇ ਹੋਰ ਕੱਟਰਪੰਥੀ ਤਾਕਤਾਂ ਦਾ ਵਿਰੋਧ ਕਰਨਾ। ਅਜਿਹੀਆਂ ਧਮਕੀਆਂ ਨਾਲ ਸਾਡੇ ਮਿਸ਼ਨ ਨੂੰ ਕੋਈ ਫਰਕ ਨਹੀਂ ਪਵੇਗਾ, ਸਗੋਂ ਹੁਣ ਹੋਰ ਜੋਸ਼ ਨਾਲ ਹਰ ਸ਼ਿਵ ਸੈਨਿਕ ਦੇਸ਼, ਧਰਮ ਤੇ ਸਮਾਜ ਦੀ ਰੱਖਿਆ ਲਈ ਆਪਣੇ ਅਭਿਆਨ ਵਿੱਚ ਤੇਜੀ ਨਾਲ ਅੱਗੇ ਵਧੇਗਾ। ਕਾਲੀਆ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਪ੍ਰਮੁੱਖ ਯੋਗ ਰਾਜ ਸ਼ਰਮਾ ਵਲੋਂ ਰਾਸ਼ਟਰ ਅਤੇ ਧਰਮ ਪ੍ਰੇਮ ਦੀ ਅਲਖ ਜਗਾਣ ਦੇ ਦਿੱਤੇ ਸੰਦੇਸ਼ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਪੂਰੀ ਤਨਦੇਹੀ ਨਾਲ ਕਾਰਜ ਕਰ ਰਹੀ ਹੈ। ਸ਼ਿਵ ਸੈਨਾ ਦੇ ਨੇਤਾ ਕਿਸੇ ਵੀ ਪ੍ਰਕਾਰ ਦੀ ਧਮਕੀ ਤੋਂ ਨਹੀਂ ਡਰਣਗੇ ਅਤੇ ਡਟ ਕੇ ਕੱਟਰਪੰਥੀਆਂ ਨੂੰ ਸਬਕ ਸਿਖਾਣ ਦੇ ਮਿਸ਼ਨ ਤੇ ਕਾਰਜ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾਂ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਇਸ ਸਬੰਧੀ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਖਾਲਿਸਤਾਨੀ ਸਮਰਥਕਾਂ ਦਾ ਡੱਟ ਕੇ ਵਿਰੋਧ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸੂਬੇ ‘ਚ ਅੱਤਵਾਦ ਨੂੰ ਮੁੜ ਸੁਰਜੀਤ ਨਹੀਂ ਹੋਣ ਦਿੱਤਾ ਜਾਵੇਗਾ।

Advertisements

ਕਾਲੀਆ ਨੇ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਹੋਏ ਕਿਹਾ ਕਿ ਤੁਰੰਤ ਸ਼ਿਵ ਸੈਨਾ ਪੰਜਾਬ ਪ੍ਰਮੁੱਖ ਯੋਗ ਰਾਜ ਸ਼ਰਮਾ ਨੂੰ ਸੁਰੱਖਿਆ ਉਪਲੱਬਧ ਕਾਰਵਾਈ ਜਾਵੇ। ਉਨ੍ਹਾਂਨੇ ਕਿਹਾ ਕਿ ਕੱਲ ਨੂੰ ਜੇਕਰ ਸ਼ਿਵ ਸੈਨਾ ਪ੍ਰਮੁੱਖ ਨੂੰ ਕੁੱਝ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਦਾਰੀ ਡੀਜੀਪੀ ਪੰਜਾਬ ਦੀ ਹੋਵੇਗੀ। ਦੱਸਣ ਯੋਗ ਹੈ ਕਿ ਇਸਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਹਿੰਦੂ ਆਗੂਆਂ ਨੂੰ ਧਮਕੀ ਮਿਲਦੀ ਰਹੀ ਹੈ। ਕਈ ਹਿੰਦੂ ਨੇਤਾ ਮਾਰ ਵੀ ਦਿੱਤੇ ਗਏ ਹਨ।

LEAVE A REPLY

Please enter your comment!
Please enter your name here