ਭਾਰਗਵ ਕੈਂਪ ’ਚ ਘਰ ’ਚ ਰੇਡ, 40 ਪੇਟੀਆਂ ਨਜ਼ਾਇਜ਼ ਸ਼ਰਾਬ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਭਾਰਗਵ ਕੈਂਪ ’ਚ ਇਕ ਘਰ ’ਚ ਰੇਡ ਕਰਕੇ 40 ਪੇਟੀਆਂ ਨਜ਼ਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਇਕ ਵਿਅਕਤੀ ਨੂੰ ਐਕਸਾਇਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ’ਤੇ ਪਹਿਲੇ ਵੀ ਅਜਿਹੇ ਤਿੰਨ ਪਰਚੇ ਦਰਜ ਹਨ।ਜਲੰਧਰ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਅੱਜ ਉਦੋਂ ਵੱਡੀ ਸਫ਼ਲਤਾ ਹਾਸਲ ਕੀਤੀ ਜਦੋਂ ਇਕ ਵਿਅਕਤੀ ਨੂੰ ਨਜ਼ਾਇਜ਼ ਸ਼ਰਾਬ ਵੇਚਦੇ ਹੋਏ ਗ੍ਰਿਫ਼ਤਾਰ ਕਰ ਲਿਆ। ਫੜਿਆ ਗਿਆ ਮੁਲਜ਼ਮ ਅਵਤਾਰ ਕੁਮਾਰ ਆਪਣੇ ਘਰ ਤੋਂ ਹੀ ਨਾਜ਼ਾਇਜ਼ ਸ਼ਰਾਬ ਦੀ ਸਪਲਾਈ ਦਾ ਧੰਦਾ ਕਰਦਾ ਸੀ। ਉਸ ਕੋਲੋਂ 40 ਪੇਟੀਆਂ ਫਸਟਰ ਚੁਆਇਸ ਵਿਸਕੀ ਵੀ ਬਰਾਮਦ ਕੀਤੀ ਗਈ ਹੈ।

Advertisements

ਜਲੰਧਰ ਦੇ ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਡੀ. ਸੀ. ਪੀ. ਨੇ ਦੱਸਿਆ ਕਿ ਅਵਤਾਰ ਕੁਮਾਰ ਉਰਫ਼ ਲਾਡੀ ਤਰਖਾਨੀ ਕਰਦਾ ਸੀ ਪਰ ਤਾਲਾਬੰਦੀ ਦੌਰਾਨ ਬੇਕਾਰ ਹੋ ਗਿਆ ਸੀ ਅਤੇ ਘਰ ਤੋਂ ਹੀ ਨਾਜ਼ਾਇਜ਼ ਸ਼ਰਾਬ ਵੇਚਣ ਲੱਗਾ ਪਿਆ ਸੀ। ਇਸ ’ਤੇ ਪਹਿਲੇ ਵੀ ਭਾਰਗੋ ਕੈਂਪ ਥਾਣੇ ’ਚ ਤਿੰਨ ਪਰਚੇ ਦਰਜ ਹਨ। 

LEAVE A REPLY

Please enter your comment!
Please enter your name here