ਧਾਰੀਵਾਲ ਦੇ ਰਹਿਣ ਵਾਲੇ ਲਵਲੀ ਚੋਪੜਾ ਨਾਮ ਦੇ ਲੜਕੇ ਨੂੰ ਕੁੱਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਜ਼ਖਮੀ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਜਿਲੇ ਦੇ ਧਾਰੀਵਾਲ ਦੇ ਰਹਿਣ ਵਾਲੇ ਲਵਲੀ ਚੋਪੜਾ ਉੱਤੇ ਕੁੱਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ । ਜਿਸਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਗੱਲਬਾਤ ਕਰਦਿਆਂ ਲਵਲੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਆਪਣੇ ਪਿਤਾ ਨੂੰ ਰੋਟੀ ਦੇਣ ਲਈ ਉਨ੍ਹਾਂ ਦੀ ਦੁਕਾਨ ਤੇ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ।

Advertisements

ਉਸਨੇ ਦੱਸਿਆਂ ਕਿ ਵਿਅਕਤੀਆਂ ਕੋਲ ਦਾਤਰ ਸਮੇਤ ਰਵਾਇਤੀ ਹਥਿਆਰ ਸੀ, ਉਹਨਾਂ ਨੇ ਦਾਤਰ ਦੇ ਨਾਲ ਮੇਰੇ ਸਿਰ ਦੇ ਉੱਤੇ ਹਮਲਾ ਕੀਤਾ ਤੇ ਨਾਲ ਹੀ ਮੇਰੀ ਲੱਤ ਤੇ ਵੀ ਹਮਲਾ ਕਰ ਦਿੱਤਾ, ਜਿਸਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸਤੋਂ ਇਲਾਵਾ ਲਵਲੀ ਨੇ ਦੱਸਿਆ ਕਿ ਉਸਦੀ ਪਹਿਲਾਂ ਕੋਈ ਵੀ ਉਨਾਂ ਦੇ ਨਾਲ ਪ੍ਰਾਣੀ ਰੰਜਿਸ਼ ਨਹੀਂ ਸੀ, ਲਵਲੀ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here