ਕਾਂਗਰਸੀਆਂ ਨੇ ਤ੍ਰਿਪਤ ਰਾਜਿੰਦਰ ਬਾਜਵਾ ਦੀ ਬਟਾਲਾ ਤੋਂ ਉਮੀਦਵਾਰ ਵਜੋਂ ਉਠਾਈ ਮੰਗ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਦੇ ਕਾਂਗਰਸ ਪਾਰਟੀ ਦੇ ਐਮ ਸੀ ਸਰਪੰਚ ਅਤੇ ਪੰਚਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਕਾਦੀਆ ਵਿਖੇ ਕਾਂਗਰਸ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬਟਾਲਾ ਤੋਂ ਉਮੀਦਵਾਰ ਐਲਾਨ ਕੀਤਾ ਜਾਵੇ । ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਆਪਣੇ ਫੈਸਲੇ ਨੂੰ ਵਿਚਾਰੇ ਅਤੇ ਜੋ ਇਕ ਪਰਿਵਾਰ ਵਿੱਚ ਦੋ ਟਿਕਟਾਂ ਦੇਣ ਦੀ ਹਦਾਇਤ ਨੂੰ ਛੱਡ ਜਿੱਤਣ ਵਾਲੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਜਾਣ।

Advertisements

ਇਸ ਦੇ ਨਾਲ ਹੀ ਇਕੱਠੇ ਹੋਏ ਕਾਂਗਰਸੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਬਟਾਲਾ ਤੋਂ ਪਹਿਲਾ ਸਰਵੇ ਵੀ ਕਰਵਾਇਆ ਗਿਆ ਹੈ ਅਤੇ ਉਸ ਮੁਤਾਬਿਕ ਤ੍ਰਿਪਤ ਬਾਜਵਾ ਹੀ ਜਿੱਤਣ ਵਾਲੇ ਉਮੀਦਵਾਰ ਹਨ ਅਤੇ ਉਹ ਸਾਰੇ ਐਮਸੀ ਇਕ ਵਫਦ ਚ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਮਿਲਕੇ ਵੀ ਆਏ ਸਨ ਅਤੇ ਉਹਨਾਂ ਤਕ ਵੀ ਪਹਿਲਾ ਇਹ ਅਵਾਜ ਉਠਾਈ ਗਈ ਪਰ ਉਸ ਦੇ ਬਾਵਜੂਦ ਤ੍ਰਿਪਤ ਬਾਜਵਾ ਨੂੰ ਫਤਿਹਗੜ੍ਹ ਚੂੜੀਆਂ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਅਤੇ ਉਥੇ ਹੀ ਕਾਂਗਰਸੀ ਨੇ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਬੇਟੇ ਰਵੀਨੰਦਨ ਸਿੰਘ ਬਾਜਵਾ ਨੂੰ ਫਤਿਹਗੜ੍ਹ ਅਤੇ ਤ੍ਰਿਪਤ ਬਾਜਵਾ ਨੂੰ ਬਟਾਲਾ ਦਾ ਉਮੀਦਵਾਰ ਬਣਾਇਆ ਜਾਵੇ ।

ਇਸਤੋਂ ਇਲਾਵਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਆਪਣੀ ਪਾਰਟੀ ਹਾਈ ਕਮਾਂਡ ਨੂੰ ਤਿੱਖੇ ਸ਼ਬਦਾਂ ਚ ਕਿਹਾ ਕਿ ਪਾਰਟੀ ਨੂੰ ਜਿੱਤਣ ਵਾਲੇ ਉਮੀਦਵਾਰ ਮੈਦਾਨ ਚ ਉਤਾਰਨੇ ਚਾਹੀਦੇ ਹਨ ਤਾ ਹੀ ਪੰਜਾਬ ਚ ਕਾਂਗਰਸ ਦੀ ਸਰਕਾਰ ਦੋਬਾਰਾ ਸਤਾ ਚ ਆ ਸਕਦੀ ਹੈ ਅਤੇ ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਜੇਕਰ ਉਹਨਾਂ ਦੇ ਪਰਿਵਾਰ ਚ ਦੋ ਟਿਕਟਾਂ ਮਿਲਣ ਤਾ ਉਹ ਜਰੂਰ ਬਟਾਲਾ ਤੋਂ ਚੋਣ ਲੜਨ ਲਈ ਤਿਆਰ ਹਨ ।

LEAVE A REPLY

Please enter your comment!
Please enter your name here