ਪਿੰਡ ਬੇੜਿੰਗ ਦੇ ਐਸ.ਸੀ ਮੁਹੱਲਾ ਵਾਸੀਆਂ ਨੇ ਡੋਗਰਾ ਦੀ ਜਿੱਤ ਦਾ ਭਰਿਆ ਹੁੰਗਾਰਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਬਲਾਕ ਤਲਵਾੜਾ ਦੇ ਪਿੰਡ ਬੇੜਿੰਗ ਵਿੱਚ ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਮੋਹਨ ਲਾਲ ਨੇ ਪਿੰਡ ਦੇ ਸਰਪੰਚ ਨਵਲ ਮਹਿਤਾ ਅਤੇ ਸਮੂਹ ਪੰਚਾਇਤ ਦੀ ਉਪਸਥਿਤੀ ਵਿੱਚ ਐਸ.ਸੀ ਮੁਹੱਲਾ ਨਿਵਾਸੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕੀ ਜਦੋਂ ਸਾਡਾ ਸਾਰਿਆਂ ਦਾ ਜੀਵਨ ਅਲਗ ਅਲਗ ਹੈ ਤਾਂ ਆਪਸ ਵਿੱਚ ਮਤਭੇਦ ਵੀ ਹੋਣੇ ਲਾਜ਼ਮੀ ਹਨ ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਕੀ ਸਾਡੇ ਰਿਸ਼ਤਿਆਂ ਵਿੱਚ ਇਹ ਮਤਭੇਦ ਦਰਾਰ ਪੈਦਾ ਕਰ ਸਕਦੇ ਹਨ। ਚੌਧਰੀ ਨੇ ਕਿਹਾ ਕੀ ਨਵੇਂ ਵਿਚਾਰਾਂ ਨੂੰ ਜਨਮ ਦੇਣ ਲਈ ਆਪਸੀ ਵਿਚਾਰਾਂ ਦਾ ਮਤਭੇਦ ਹੋਣਾ ਵੀ ਜ਼ਰੂਰੀ ਹੈ ਪਰ ਸਾਡੇ ਸਾਰਿਆਂ ਲਈ ਇਹ ਗੱਲ ਵੀ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ ਕੀ ਸਾਡੇ “ਮਤਭੇਦ” ਕਦੇ ਵੀ “ਮਨਭੇਦ” ਵਿੱਚ ਤਬਦੀਲ ਨਹੀਂ ਹੋਣੇ ਚਾਹੀਦੇ ਇਸ ਕਰਕੇ ਸਾਨੂੰ ਆਪਣੀ ਆਪਸੀ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਆਪਣੇ ਵਿਚਾਰਾਂ ਦੇ ਮਤਭੇਦਾਂ ਨੂੰ ਆਪਸੀ ਗੱਲਬਾਤ ਨਾਲ ਦੂਰ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

Advertisements

ਇਸ ਮੌਕੇ ਤੇ ਉਪਸਥਿਤ ਪਿੰਡ ਦੇ ਸਰਪੰਚ ਨਵਲ ਕਿਸ਼ੋਰ ਮਹਿਤਾ ਅਤੇ ਸਮੂਹ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਵਿੱਚ ਐਸ.ਸੀ ਮੁਹੱਲੇ ਦੇ ਨਿਵਾਸੀਆਂ ਨੇ ਵਿਧਾਇਕ ਡੋਗਰਾ ਨੂੰ ਵਿਕਾਸ ਦਾ ਮਸੀਹਾ ਮੰਨਦਿਆਂ ਉਹਨਾਂ ਦੇ ਹੱਕ ਵਿੱਚ ਮਤਦਾਨ ਕਰਕੇ ਆਉਣ ਵਾਲਿਆਂ ਵਿਧਾਨਸਭਾ ਚੋਣਾਂ ਵਿੱਚ ਆਪਣੇ ਪਿੰਡ ਵਿਚੋਂ ਬਹੁਮੱਤ ਦਿਲਾਉਣ ਦੀ ਗੱਲ ਤੇ ਮੋਹਰ ਲਗਾਈ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਫ਼ਸਲੀ ਬਟੇਰੇ ਦੱਸਦਿਆਂ ਆਪਣੇ ਇਲਾਕੇ ਦੇ ਲੋਕਾਂ ਨੂੰ ਉਹਨਾਂ ਤੋਂ ਕਿਨਾਰਾ ਕਰਨ ਲਈ ਇੱਕ ਸਵਰ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਤੇ ਚੌਧਰੀ ਮੋਹਨ ਲਾਲ, ਨਵਲ ਕਿਸ਼ੋਰ ਮਹਿਤਾ ਸਰਪੰਚ ਅਤੇ ਸਮੂਹ ਪੰਚਾਇਤ ਪਿੰਡ ਬੇੜਿੰਗ ਅਤੇ ਪਿੰਡ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here