Friday, October 30, 2026
Home Hoshiarpur ਪਿੰਡ ਸੰਘਵਾਲ ਵਿਖੇ 50 ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਪਿੰਡ ਸੰਘਵਾਲ ਵਿਖੇ 50 ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪਿੰਡ ਸੰਘਵਾਲ ਵਿਖੇ ਅੱਜ ਉਪ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ੰਕਰ ਦੇ ਨੂੰਮਾਂਅਦਗੀ ਹੇਠ ਅਤੇ ਮੁਨੀਸ਼ ਸੰਘਵਾਲ ਦੇ ਯਤਨਾਂ ਸਦਕਾ 50 ਪਰਿਵਾਰਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ “ਅਰੁਣ ਡੋਗਰਾ” ਦੇ ਹੱਕ ਵਿੱਚ ਕਾਂਗ੍ਰੇਸ ਪਾਰਟੀ ਦਾ ਹੱਥ ਫੜ ਲਿਆ। ਇਸ ਮੌਕੇ ਦੇ ਉਪ ਪ੍ਰਧਾਨ ਸ਼ੰਕਰ ਨੇ ਕਿਹਾ ਕੀ ਵਿਰੋਧੀ ਰਾਜਨੀਤਿਕ ਦਲਾਂ ਨੂੰ ਆਪਣੇ ਝੂਠੇ ਵਾਦਿਆਂ ਦੀ ਪੰਡ ਬੰਨ ਕੇ ਆਪਣੇ ਘਰ ਬਹਿ ਜਾਣਾ ਚਾਹੀਦਾ ਹੈ ਕਿਉਕਿ ਇਹ ਲੜਾਈ “ਵਿਕਾਸ ਅਤੇ ਝੂਠ” ਦੇ ਵਿਚਕਾਰ ਹੈ ਅਤੇ ਇਤਿਹਾਸ ਗਵਾਹ ਹੈ ਕੀ ਪੰਜਾਬ ਦੀ ਸੂਝਵਾਨ ਜਨਤਾ ਨੇ ਹਮੇਸ਼ਾ ਵਿਕਾਸ ਦਾ ਸਾਥ ਦਿੱਤਾ ਹੈ ।

Advertisements

ਇਸ ਮੌਕੇ ਤੇ ਹਲਕਾ ਵਿਧਾਇਕ ਦਸੂਹਾ ਦੇ ਬੇਟੇ ਸ਼ਿਵਮ ਡੋਗਰਾ ਨੇ ਵੀ ਸ਼ਿਰਕਤ ਕੀਤੀ ਅਤੇ ਉਪਸਥਿਤ ਸਾਰੇ ਪਰਿਵਾਰਾਂ ਨੂੰ ਆਪਣੇ ਪਿਤਾ ਦੁਆਰਾ ਕੀਤੇ ਇਲਾਕੇ ਦੇ ਵਿਕਾਸ ਨੂੰ ਦੇਖਦਿਆਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਮਤਦਾਨ ਕਰਨ ਦੀ ਅਪੀਲ ਕੀਤੀ। ਸ਼ੰਕਰ ਉਪ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਸੂਹਾ,ਵਿਕਾਸ ਗੋਗਾ ਸੀਨੀਅਰ ਆਗੂ ਅਤੇ ਕੌਂਸਲਰ ਤਲਵਾੜਾ ,ਵਿਨੈ ਡੋਗਰਾ ਸੀਨੀਅਰ ਆਗੂ, ਵਿਨਾਯਕ ਸ਼ਰਮਾ,ਦਮਨ ,ਮੁਨੀਸ਼ ਸੰਘਵਾਲ ,ਅਮਿਤ ਖੁਰਾਣਾ ਯੂਥ ਪ੍ਰਧਾਨ ਤਲਵਾੜਾ,ਦਮਨ ਅਤੇ ਕਾਂਗ੍ਰੇਸ ਪਾਰਟੀ ਵਿਚ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here