ਪਿੰਡ ਬਿਰੜਵਾਲ ਦੀ ਪੰਚਾਇਤ ਤੇ ਸਰਪੰਚ ਕਾਂਗਰਸ ਨੂੰ ਛੱਡ ਸ਼ੋਮਣੀ ਅਕਾਲੀ ਦੱਲ ਵਿੱਚ ਹੋਏ ਸ਼ਾਮਿਲ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ। ਜਿਸ ਦੇ ਤਹਿਤ ਜੋੜ-ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਨਾਭਾ ਹਲਕੇ ਦੇ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਦੇ ਹੱਕ ਵਿੱਚ ਪਿੰਡ ਬਿਰੜਵਾਲ ਦੀ ਪੰਚਾਇਤ ਅਤੇ ਸਰਪੰਚ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। ਇਸ ਮੌਕੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਪੰਜਾਬ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਹਨ, ਜੋ ਕਿਸੇ ਤੋਂ ਫੰਡ ਨਹੀਂ ਲੈਂਦੇ ਅਤੇ ਸਾਰਾ ਖ਼ਰਚਾ ਆਪ ਖੁਦ ਹੀ ਕਰ ਰਹੇ ਹਨ। ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਪਿੰਡ ਦੀ ਪੰਚਾਇਤ ਤੋਂ ਇਲਾਵਾ ਸਾਰਾ ਪਿੰਡ ਇਨ੍ਹਾਂ ਦੇ ਨਾਲ ਹੈ ਅਤੇ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ।

Advertisements

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਕਿਹਾ ਕਿ ਦਿਨੋਂ-ਦਿਨ ਕਾਂਗਰਸ ਪਾਰਟੀ ਦੀ ਪੰਚਾਇਤ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਲੋਕ ਕਾਂਗਰਸ ਪਾਰਟੀ ਤੋਂ ਬਹੁਤ ਦੁਖੀ ਹਨ ਕਿਉਂਕਿ ਜੋ ਕਾਂਗਰਸ ਨੇ ਵਾਅਦੇ ਕੀਤੇ ਸਨ ਉਹ ਬਿਲਕੁਲ ਖੋਖਲੇ ਸਾਬਤ ਹੋਏ ਹਨ ਜਿਸ ਕਰਕੇ ਲੋਕ ਹੁਣ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ। ਇਸ ਮੌਕੇ ਤੇ ਪਿੰਡ ਬਿਰੜਵਾਲ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਇਕਲੌਤੇ ਅਜਿਹੇ ਉਮੀਦਵਾਰ ਹਨ ਜਿਸ ਨੇ ਕਦੇ ਵੀ ਕਿਸੇ ਤੋਂ ਪਾਰਟੀ ਫੰਡ ਨਹੀਂ ਲਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹੀ ਬਲਬੂਤੇ ਤੇ ਚੋਣ ਲੜਦੇ ਹਨ ਅਸੀਂ ਸਾਰੀ ਪਿੰਡ ਦੀ ਪੰਚਾਇਤ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੀ ਹੈ ਅਤੇ ਕਬੀਰ ਦਾਸ ਭਾਰੀ ਬਹੁਮੱਤ ਨਾਲ ਜਿਤਾ ਕੇ ਭੇਜਾਂਗੇ। ਇਸ ਮੌਕੇ ਪਿੰਡ ਦੀ ਆਸ਼ਾ ਵਰਕਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਿੰਡ ਵਿੱਚ ਕੁਝ ਨਹੀਂ ਕਰਾਇਆ ਨਾਂ ਹੀ ਡਿਸਪੈਂਸਰੀ ਹੈ ਜਿਸ ਕਰਕੇ ਅਸੀਂ ਸਾਰਾ ਹੀ ਪਿੰਡ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਸਾਨੂੰ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੇ ਸਾਰੇ ਹੀ ਵਿਕਾਸ ਦੇ ਕੰਮ ਕਰਵਾਏਗੀ ।

LEAVE A REPLY

Please enter your comment!
Please enter your name here