ਅਮਰੀਕਾ ਭੇਜਣ ਦੇ ਨਾਂ ’ਤੇ ਨੌਜਵਾਨ ਵੱਲੋਂ 25 ਲੱਖ ਰੁਪਏ ਦੀ ਠੱਗੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਭੋਗਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਠੱਗੀ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ। ਭੋਗਪੁਰ ਵਾਸੀ ਰਘੁਵੀਰ ਚੰਦ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਨਵਦੀਪ ਵੱਲੋਂ ਫ਼ਿਲਮੀ ਸਟਾਈਲ ’ਚ 25 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦੀ ਸ਼ਿਕਾਇਤ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਸੀ ਪਰ 6 ਛੇ ਮਹੀਨੇ ਬੀਤਣ ਤੋਂ ਬਾਅਦ ਵੀ ਜਲੰਧਰ ਦਿਹਾਤੀ ਪੁਲਸ ਮਾਮਲਾ ਦਰਜ ਨਹੀਂ ਕਰਵਾ ਸਕੀ ਹੈ। ਪੀੜਤ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਨੇ ਆਪਣੇ ਬੇਟੇ ਹਰੀਸ਼ ਕੁਮਾਰ ਨੂੰ ਅਮਰੀਕਾ ਭੇਜਣ ਲਈ ਨਵਦੀਪ ਨਾਲ ਗੱਲ ਤਾਂ ਉਸ ਨੇ ਕਿਹਾ ਕਿ ਉਹ ਇਕ ਅਮਰੀਕਨ ਕੰਪਨੀ ਵਿਚ ਸੀ. ਏ. (ਚਾਰਟਡ ਅਕਾਉਂਟੈਂਟ) ਦੀ ਨੌਕਰੀ ਕਰਦਾ ਹੈ । ਹਰੀਸ਼ ਨੂੰ ਅਮਰੀਕਾ ਭੇਜਣ ਲਈ ਉਸ ਨਾਲ 25 ਲੱਖ ਰੁਪਏ ’ਚ ਸੌਦਾ ਤੈਅ ਹੋਇਆ।

Advertisements

ਨਵਦੀਪ ਨੇ ਆਪਣੇ ਪਰਿਵਾਰ ਦੇ ਖ਼ਾਤਿਆਂ ’ਚ ਕੁਝ ਰਕਮ ਰਘਵੀਰ ਪਾਸੋਂ ਲੈ ਲਈ। ਨਵਦੀਪ ਨੇ ਰਘਬੀਰ ਨੂੰ ਨਕਲੀ ਵੀਜ਼ਾ ਆਫ਼ਰ ਲੈਟਰ ਆਦਿ ਕਾਗਜ਼ਾਤ ਵਿਖਾ ਕੇ ਉਸ ਕੋਲੋਂ ਹੌਲੀ-ਹੌਲੀ 25 ਲੱਖ ਰੁਪਏ ਦੀ ਰਕਮ ਵਸੂਲ ਲਈ ਪਰ ਰਘਬੀਰ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ। ਨਵਦੀਪ ਕੋਈ ਨਾ ਕੋਈ ਬਹਾਨਾ ਬਣਾ ਕੇ ਸਮਾਂ ਲੰਘਾਉਂਦਾ ਰਿਹਾ। ਪੀੜਤ ਨੂੰ ਉਸ ਨਾਲ ਹੋਈ ਠੱਗੀ ਬਾਰੇ ਉਸ ਸਮੇਂ ਪਤਾ ਲੱਗਿਆ, ਜਦੋਂ ਨਵਦੀਪ ਬਰਨਾਲਾ ਜ਼ਿਲੇ ਦੇ ਪਿੰਡ ਖੁੱਡੀ ਕਲਾਂ ਦੀ ਵਸਨੀਕ ਬੇਅੰਤ ਕੌਰ ਦੇ ਘਰ ਨਕਲੀ ਇਮੀਗ੍ਰੇਸ਼ਨ ਅਫ਼ਸਰ ਬਣ ਕੇ ਗਿਆ। ਇਸ ਸਬੰਧੀ ਖ਼ਬਰਾਂ ਲੱਗਣ ਤੋਂ ਹੀ ਇਸ ਨੂੰ ਠੱਗੀ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਨਵਦੀਪ ਅਤੇ ਉਸ ਦੇ ਮਾਤਾ ਪਿਤਾ ਕਿਰਾਏ ਦਾ ਘਰ ਛੱਡ ਕੇ ਅਚਾਨਕ ਗਾਇਬ ਹੋ ਗਏ। ਪੀੜਤ ਨੇ ਆਪਣੇ ਨਾਲ ਹੋਈ ਠੱਗੀ ਦੇ ਮਾਮਲੇ ’ਚ ਉੱਚ ਪੁਲਸ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕਰਦਿਆਂ ਨਵਦੀਪ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ

LEAVE A REPLY

Please enter your comment!
Please enter your name here