ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੇ ਪ੍ਰੈਸ ਕਾਨਫਰੰਸ ਵਿੱਚ ਭਰਾ ਤੇ ਲਗਾਏ ਵੱਡੇ ਇਲਜ਼ਾਮ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੇ ਜ਼ੋਰ ਉੱਤੇ ਹੈ। ਜਿੱਥੇ ਇੱਕ ਪਾਸੇ ਦਲ ਬਦਲੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਇੱਕ ਦੂਜੇ ਖਿਲਾਫ ਇਲਜ਼ਾਮਾਂ ਦਾ ਦੌਰ ਵੀ ਚੱਲ ਰਿਹਾ ਹੈ। ਪਰ ਇਸ ਮਾਹੌਲ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੁਦ ਉਨ੍ਹਾਂ ਦੀ ਭੈਣ ਸਾਹਮਣੇ ਆ ਕੇ ਆਪਣੇ ਭਰਾ ਨਵਜੋਤ ਸਿੰਘ ਸਿੱਧੂ ਤੇ ਵੱਡੇ ਇਲਜ਼ਾਮ ਲਗਾਏ ਹਨ। ਭੈਣ ਸੁਮਨ ਤੂਰ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਉੱਤੇ ਪਰਿਵਾਰ ‘ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ 1986 ‘ਚ ਸਿੱਧੂ ਨੇ ਉਸਦੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ।

Advertisements

ਬਾਅਦ ਵਿੱਚ 1989 ‘ਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਾਤ ‘ਚ ਮਿਲੀ ਸੀ। ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਪਿਤਾ ਦੇ ਘਰ ‘ਤੇ ਕਬਜ਼ਾ ਕਰ ਲਿਆ ਸੀ। 1987 ‘ਚ ਇੱਕ ਇੰਟਰਵਿਊ ‘ਚ ਸਿੱਧੂ ਨੇ ਝੂਠ ਬੋਲਿਆ ਸੀ ਕਿ ਉਹ ਦੋ ਸਾਲ ਦੇ ਸਨ, ਜਦੋਂ ਉਸਦੇ ਮਾਂ-ਪਿਓ ਵੱਖ ਹੋ ਗਏ ਸਨ। ਪਰ ਜੋ ਕਿ ਸਰਾਸਰ ਝੂਠ ਹੈ। ਇਸਤੋਂ ਭੈਣ ਸੁਮਨ ਨੇ ਨਮ ਭਰੀਆਂ ਅੱਖਾਂ ਨਾਲ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ, ਜਾਇਦਾਦ ਦੇ ਲਈ ਪਰਿਵਾਰ ਨੂੰ ਬਰਬਾਦ ਕੀਤਾ। ਇੰਨਾ ਹੀ ਨਹੀਂ ਸਿੱਧੂ ਪਰਿਵਾਰ ਦੇ ਦੁੱਖ-ਸੁੱਖ ‘ਚ ਕਦੇ ਸ਼ਾਮਲ ਨਹੀਂ ਹੋਇਆ। ਸਿੱਧੂ ਨੇ ਉਸਨੂੰਮਿਲਣ ਤੱਕ ਤੋਂ ਇਨਕਾਰ ਕਰ ਦਿੱਤਾ ਸੀ ਸੁਮਨ ਤੂਰ ਨੇ ਕਿਹਾ ਕਿ ਉਹ 20 ਜਨਵਰੀ ਨੂੰ ਮਿਲਣ ਗਈ ਸੀ ਪਰ ਸਿੱਧੂ ਨੇ ਬੂਹੇ ਤੱਕ ਨਹੀਂ ਖੋਲ੍ਹੇ ।

LEAVE A REPLY

Please enter your comment!
Please enter your name here