ਭੈਣ ਦੁਆਰਾ ਲਗਾਏ ਗਏ ਇਲਜ਼ਾਮ ਸਰਾਸਰ ਗਲਤ, ਸਿੱਧੂ ਇੱਕ ਚੰਗਾ ਬੰਦਾ ਹੈ ਤੇ ਲੱਖਾਂ ਰੁਪਏ ਦਾਨ ਕਰਦਾ ਹੈ: ਉਪ ਮੁੱਖ ਮੰਤਰੀ ਰੰਧਾਵਾਂ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ। ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਹਲਕੇ ਤੋਂ ਲਗਾਤਰ ਦੋ ਵਾਰ ਜਿੱਤ ਹਾਸਿਲ ਕਰ ਚੁਕੇ ਹਨ ਅਤੇ ਇਸ ਵਾਰ ਵੀ ਉਹ ਅਰਦਾਸ ਕਰ ਚੋਣ ਮੈਦਾਨ ਚ ਹਨ ਅਤੇ ਕੀਤੇ ਵਿਕਾਸ ਕੰਮਾਂ ਨੂੰ ਲੈ ਕੇ ਆਏ ਹਨ ਅਤੇ ਹਲਕੇ ਦੀ ਜਨਤਾ ਤੇ ਵਿਸ਼ਵਾਸ ਹੈ ਜੋ ਆਪਣੇ ਹਲਕੇ ਵਿਚ ਕੰਮ ਕੀਤੇ ਹਨ ਜਨਤਾ ਇਸ ਵਾਰੀ ਵੀ ਜਿੱਤ ਦਵੇਗੀ ਉਥੇ ਹੀ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਉਸਦੀ ਭੈਣ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਹ ਚੋਣਾਂ ਦੇ ਦੌਰਾਨ ਹੀ ਦੋਸ਼ ਕਿਉਂ ਲਗਾਏ ਜਾ ਰਹੇ ਹਨ, ਪਹਿਲਾ ਕਿਉਂ ਨਹੀ ਲਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਗਲਤ ਬੰਦਾ ਨਹੀਂ ਹੈ, ਉਹ ਚੰਗਾ ਇਨਸਾਨ ਹੈ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ,

Advertisements

ਇਸ ਦੋਰਾਨ ਸੁਖਜਿੰਦਰ ਰੰਧਾਵਾ ਨੇ ਬਿਕਰਮ ਮਜੀਠੀਆ ਤੇ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਉਹਨਾਂ ਕਿਹਾ ਕਿ ਜੋ ਮਾਮਲਾ ਦਰਜ਼ ਹੋਇਆ ਹੈ ਉਸਤੇ ਮਾਨਯੋਗ ਅਦਾਲਤ ਨੇ ਜੋ ਆਰਡਰ ਕੀਤੇ ਹਨ, ਉਹਨਾਂ ਤੋਂ ਸਪਸ਼ਟ ਹੈ ਕਿ ਕੋਈ ਰਾਜਨੀਤਿਕ ਬਦਲਾ ਖੋਰੀ ਨਹੀਂ ਬਲਕਿ ਸਬੂਤਾਂ ਦੇ ਅਧਾਰ ਤੇ ਮਾਮਲਾ ਚਲ ਰਿਹਾ ਹੈ। ਉਥੇ ਹੀ ਰੰਧਾਵਾ ਨੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਰੀਫਾਂ ਦੇ ਪੁੱਲ ਬੰਨੇ ਅਤੇ ਕਿਹਾ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਸੀ, ਉਦੋਂ ਤੱਕ ਪੰਜਾਬ ਵਿਚ ਨਾ ਤਾ ਨਸ਼ਾ ਸੀ ਨਾ ਹੀ ਮਾਫ਼ੀਆ ਰਾਜ ਅਤੇ ਜਦ ਤੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹ ਸਾਲੇ ਜੀਜੇ ਦੇ ਹੱਥ ਵਿੱਚ ਕਮਾਂਡ ਆਈ, ਉਸ ਤੋਂ ਬਾਅਦ ਹੀ ਪੰਜਾਬ ਚ ਨਸ਼ਾ ਅਤੇ ਮਾਫੀਆ ਅਤੇ ਗੈਂਗਸਤਰ ਉੱਭਰੇ ਹਨ ।

LEAVE A REPLY

Please enter your comment!
Please enter your name here