ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਲਹਿਰਾ ਟੋਲ ਪਲਾਜ਼ਾ ਕੀਤਾ ਬੰਦ, ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਲੱਗਿਆਂ ਜਾਮ

ਬਠਿੰਡਾ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲਹਿਰਾ ਟੋਲ ਪਲਾਜ਼ਾ ਦੇ ਕਿਸਾਨਾਂ ਨੇ 2 ਘੰਟਿਆਂ ਲਈ ਜਾਮ ਲਗਾ ਦਿੱਤਾ ਹੈl ਕਿਸਾਨਾਂ ਦਾ ਕਹਿਣਾ ਹੈ ਕਿ ਲਹਿਰਾ ਟੋਲ ਪਲਾਜ਼ਾ ਦੇ ਪੰਦਰਾਂ ਕਿਲੋਮੀਟਰ ਦੇ ਦਾਇਰੇ ਨੂੰ ਟੋਲ ਫਰੀ ਕੀਤਾ ਜਾਵੇ l ਇਸਤੋਂ ਇਲਾਵਾ ਕਿਸਾਨਾਂ ਦੀ ਜਿਹੜੀ ਫਸਲ ਖ਼ਰਾਬ ਹੋਈ ਹੈ, ਉਸਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ l ਤੀਜੀ ਵੱਡੀ ਮੰਗ ਸਰਕਾਰ ਨੇ ਅਜੇ ਛੋਟੇ ਬੱਚਿਆਂ ਦੇ ਸਕੂਲ ਨਹੀਂ ਖੋਲ੍ਹੇ ਵੱਡੇ ਬੱਚਿਆਂ ਦੇ ਸਕੂਲ ਅੱਜ ਤੋਂ ਖੋਲ੍ਹ ਦਿੱਤੇ ਹਨ, ਜਿਸ ਕਰਕੇ ਛੋਟੇ ਬੱਚੇ ਅਜੇ ਵੀ ਪੜ੍ਹਾਈ ਤੋਂ ਵਾਂਝੇ ਹਨ l ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਹੈ, ਜਿਸਦੇ ਕਾਰਨ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ l

Advertisements

ਪੁਲਿਸ ਨੇ ਫਿਲਹਾਲ ਇਸ ਪੂਰੇ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਬਦਲ ਦਿੱਤਾ ਹੈ, ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਜਥੇਬੰਦੀਆਂ ਦੇ ਆਗੂ ਅਮਰਜੀਤ ਹਨੀ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਜਥੇਬੰਦੀਆਂ ਇਕੱਠਾ ਹੋ ਕੇ ਇੱਕ ਵੱਡਾ ਫ਼ੈਸਲਾ ਕਰਨਗੇ ਅਤੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰਾਂਗੇ।

LEAVE A REPLY

Please enter your comment!
Please enter your name here