ਸੱਚਖੰਡ ਬੱਲਾਂ ਵਿਖੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੂੰ ਕੀਤਾ ਗਿਆ ਸਨਮਾਨਿਤ        

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਨਿਸ਼ਕਾਮ ਸੇਵਾ ਵੈਲਫੇਅਰ ਸੁਸਾਇਟੀ , ਦਿਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋਂ ਸਾਂਝੇ ਤੌਰ ਖੂਨਦਾਨ ਕੈਂਪ ਅਤੇ ਨੇਤਰਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਵੱਲੋਂ ਇਕੱਤਰ ਹੋਈ ਸੰਗਤ ਨੂੰ ਖ਼ੂਨਦਾਨ ਅਤੇ ਨੇਤਰਦਾਨ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਲੋੜਵੰਦ ਮਰੀਜਾਂ ਦੀ ਜਾਂਨ ਬਚਾਈ ਜਾ ਸਕਦੀ ਹੈ ਅਤੇ ਨੇਤਰਦਾਨ ਸੇਵਾ ਰਾਂਹੀ ਕਿਸੇ ਨੇਤਰਹੀਣ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਭਰੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਸਾਰੇ ਧਾਰਮਿਕ ਅਦਾਰਿਆਂ ਨੂੰ ਇਹੋ ਜਿਹੇ ਖੂਨਦਾਨ ਅਤੇ ਨੇਤਰਦਾਨ ਕੈਂਪ ਅਯੋਜਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ।

Advertisements

ਉਨ੍ਹਾਂ ਕਿਹਾ ਕਿ ਇਹੋ ਮਹਾਨ ਸੇਵਾ ਕਾਰਜ ਨਾ ਕੇਵਲ ਲੋੜਵੰਦ ਮਰੀਜਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਨਗੇ ਸਗੋਂ ਸਰਬਸਾਂਝੀਵਾਲਤਾ , ਧਾਰਮਿਕ ਸ਼ਹਿਨਸ਼ੀਲਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਤੇ ਸਹਾਈ ਸਿੱਧ ਹੋਣਗੇ। ਕੈਂਪ ਦੇ ਪ੍ਰਬੰਧਕਾਂ ਅਤੇ ਉਘੇ ਸਮਾਜ ਸੇਵੀ ਸਰਦਾਰ ਐਸ ਐਮ ਸਿੰਘ ਵੱਲੋਂ ਇਸ ਮੌਕੇ ਤੇ ਲੰਮੇ ਸਮੇਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰਿੰਸੀਪਲ ਰਚਨਾ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਦਾਨੀ ਸੱਜਣਾਂ ਨੂੰ ਮੈਡਲ ਅਤੇ ਸਨਮਾਨਿਤ ਸਾਰਟੀਫੀਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

LEAVE A REPLY

Please enter your comment!
Please enter your name here