Wednesday, October 28, 2026
Home Punjab ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਬੇਟੀ ਹਰਸ਼ਿਤਾ ਵੀ ਚੋਣ ਪ੍ਰਚਾਰ ਲਈ 11...

ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਬੇਟੀ ਹਰਸ਼ਿਤਾ ਵੀ ਚੋਣ ਪ੍ਰਚਾਰ ਲਈ 11 ਫਰਵਰੀ ਨੂੰ ਆਉਣਗੀਆਂ ਪੰਜਾਬ

ਚੰਡੀਗੜ੍ਹ : ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਤਰੀਕ ਨੇੜੇ ਆਉਣ ਦੇ ਨਾਲ ਹੀ ਚੋਣ ਅਖਾੜਾ ਵੀ ਭਖਦਾ ਨਜ਼ਰ ਆ ਰਿਹਾ ਹੈ। ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਚ ਪੰਜਾਬ ਵਿੱਚ ਤਾਬੜਤੋੜ ਰੈਲੀਆਂ ਕਰਨ ਜਾ ਰਹ ਰਹੇ ਹਨ, ਉੱਥੇ ਹੀ ਚੋਣ ਪ੍ਰਚਾਰ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੀ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਮੈਦਾਨ ਵਿੱਚ ਉਤਰ ਰਹੀਆਂ ਹਨ।

Advertisements

ਜੀ ਹਾਂ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਧੂਰੀ ‘ਚ ਭਗਵੰਤ ਮਾਨ ਦੀ ਜਨ ਸਭਾ ‘ਚ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਮੰਤਰੀ ਉਮੀਦਵਾਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ 11 ਫਰਵਰੀ ਨੂੰ ਧੂਰੀ ਵਿੱਚ ਔਰਤਾਂ ਨਾਲ ਗੱਲਬਾਤ ਕਰਨਗੇ। ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਮਹਿਲਾ ਸੰਵਾਦ ‘ਚ ਸ਼ਾਮਲ ਹੋਣਗੀਆਂ। ਕੇਜਰੀਵਾਲ ਦੀ ਪਤਨੀ ਅਤੇ ਬੇਟੀ ਵੀ ਭਗਵੰਤ ਮਾਨ ਦੀ ਮਾਂ ਅਤੇ ਭੈਣ ਨਾਲ ਚੋਣ ਪ੍ਰਚਾਰ ਕਰਨਗੇ।

LEAVE A REPLY

Please enter your comment!
Please enter your name here