ਅਣਪਛਾਤੇ ਵਿਅਕਤੀਆਂ ਨੇ ਗੁਰਨਾਮ ਸਿੰਘ ਚੜੂਨੀ ਦੇ ਦਫਤਰ ‘ਚ ਕੀਤੀ ਭੰਨਤੋੜ, ਦੋ ਨੌਜ਼ਵਾਨ ਜ਼ਖਮੀ

ਮੁਹਾਲੀ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਮੋਹਾਲੀ ਵਿੱਚ ਅਣਪਛਾਤੇ ਨੌਜਵਾਨਾਂ ਨੇ ਮੋਹਾਲੀ ਦੇ ਸੈਕਟਰ 97 ਸਥਿਤ ਸੰਯੁਕਤ ਸਮਾਜ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਦਫਤਰ ‘ਚ ਭੰਨਤੋੜ ਕੀਤੀ। ਸੁੱਤੇ ਪਏ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਤੇ ਦਫਤਰ ਦੀ ਭੰਨ-ਤੋੜ ਕੀਤੀ ਗਈ ।

Advertisements

ਨੌਜਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਦੇਰ ਰਾਤ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਪਿਸਤੌਲ ਤਾਣ ਕੇ ਗੁਰਨਾਮ ਚੜੂਨੀ ਨੂੰ ਗਾਲ੍ਹਾਂ ਕੱਢੀਆਂ ਸਨ। ਅਣਪਛਾਤੇ ਬਦਮਾਸ਼ਾਂ ਨੇ ਪਹਿਲਾਂ ਪਿੱਛਿਓਂ ਕੰਧ ਤੋੜੀ ਤੇ ਫੇਰ ਅੰਦਰ ਵੜੇ। ਉਨ੍ਹਾਂ ਨੇ ਕਿਹਾ ਕਿ ਗੁਰਨਾਮ ਚੜੂਨੀ ਨੂੰ ਰਾਜਨੀਤੀ ਕਰਨੀ ਸਿਖਾਉਂਦੇ ਹਾਂ। ਗੁਰਨਾਮ ਨੂੰ ਕਾਲ ਕਰੋ। ਹਾਲਾਂਕਿ ਚੜੂਨੀ ਅਤੇ ਉਸ ਦੇ ਪੁੱਤਰ ਉਸ ਸਮੇਂ ਉੱਥੇ ਨਹੀਂ ਸਨ। ਮੌਕੇ ਉੱਤੇ ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ।

LEAVE A REPLY

Please enter your comment!
Please enter your name here