ਮਾਸਕਟ ‘ਸ਼ੇਰਾ’ ਰਾਹੀਂ ‘ਪੰਜਾਬ ਕਰੇਗਾ ਵੋਟ’ ਦੇ ਸੰਦੇਸ਼ ਨਾਲ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ: ਅਮਿਤ ਮਹਾਜਨ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਮਹਾਜਨ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਥਾਵਾਂ ਉਤੇ ਮਾਸਕਟ ‘ਸ਼ੇਰਾ’ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਸਕੇਟ ਰਾਹੀਂ ਵੋਟਰਾਂ ਨੂੰ ‘ਪੰਜਾਬ ਕਰੇਗਾ ਵੋਟ’ ਸਬੰਧੀ ਸੰਦੇਸ਼ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਾਰੇ ਯੋਗ ਵੋਟਰ ਆਪਣੀ ਵੋਟ ਦਾ ਉਚਿਤ ਇਸਤੇਮਾਲ ਕਰਕੇ ਲੋਕਤੰਤਰ ਨੂ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।

Advertisements

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਬੰਧਤ ਆਰ.ਓ. ਦੇ ਦਫ਼ਤਰਾਂ ਤੋਂ ਇਲਾਵਾ ਵੱਖੋ-ਵੱਖ ਥਾਵਾਂ ਤੇ ਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਮਾਸਕਟ ਸ਼ੇਰਾ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here