ਡੀ ਪੀ ਆਰ ਓ ਕਰਨ ਮਹਿਤਾ ਦੇ ਮਾਤਾ ਕਿਰਨ ਮਹਿਤਾ ਦਾ ਦੇਹਾਂਤ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ ਕਰਨ ਮਹਿਤਾ ਦੇ ਮਾਤਾ ਸ੍ਰੀਮਤੀ ਕਿਰਨ ਮਹਿਤਾ (67) ਦਾ ਅੱਜ ਇੱਥੋਂ ਦੇ ਹਵੇਲੀ ਪਿੰਡ ਦੇ ਸ਼ਮਸ਼ਾਨ ਘਾਟ ਚ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਸੰਖੇਪ ਬਿਮਾਰੀ ਉਪਰੰਤ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਥਾਨਕ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਅਧਿਕਾਰੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ, ਚੇਤਨ ਸਿੰਘ ਜੌੜਾਮਾਜਰਾ ਵਲੋਂ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ, ਸਕੱਤਰ ਮਾਲਵਿੰਦਰ ਸਿੰਘ ਜੱਗੀ ਵਲੋਂ ਆਈ.ਪੀ.ਆਰ.ਓ ਕੁਲਜੀਤ ਸਿੰਘ ਮੀਆਪੁਰੀ, ਡਾਇਰੈਕਟਰ ਭੁਪਿੰਦਰ ਸਿੰਘ ਦੀ ਤਰਫ਼ੋ ਕੁਲਤਾਰ ਸਿੰਘ ਮੀਆਪੁਰੀ ਆਈ.ਪੀ.ਆਰ.ਓ ਨੇ ਸ਼ਰਧਾਂਜਲੀ ਦਿੱਤੀ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਚ ਰਜਿੰਦਰ ਸੈਣੀ ਮੌਜੂਦ ਸਨ। ਵਿਭਾਗ ਦੇ ਮੌਜੂਦਾ ਅਧਿਕਾਰੀਆਂ ਚ ਡੀ ਪੀ ਆਰ ਓਜ਼ ਰਸ਼ਿਮ ਵਰਮਾ, ਰਵੀ ਇੰਦਰ ਸਿੰਘ ਮੱਕੜ ਡੀ.ਪੀ.ਆਰ.ਓ ਐਸ.ਏ.ਐਸ ਨਗਰ ਮੁਹਾਲੀ, ਰਾਜ ਕੁਮਾਰ ਡੀ.ਪੀ.ਆਰ.ਓ ਮਾਨਸਾ ਮੌਜੂਦ ਸਨ।

Advertisements

ਸਥਾਨਕ ਪੱਤਰਕਾਰ ਭਾਈਚਾਰੇ ਚੋਂ ਪ੍ਰੈਸ ਕਲੱਬ ਦੇ ਜਿਲ੍ਹਾ ਪ੍ਰਧਾਨ ਬਹਾਦਰਜੀਤ ਸਿੰਘ, ਅਰੁਣ ਸ਼ਰਮਾ, ਕੁਲਵਿੰਦਰਜੀਤ ਸਿੰਘ ਭਾਟੀਆ, ਸਤਨਾਮ ਸਿੰਘ ਸੱਤੀ, ਹਰਬਿੰਦਰ ਸਿੰਘ ਬਿੰਦਰਾ, ਜਗਜੀਤ ਸਿੰਘ ਜੱਗੀ, ਅਮਰ ਸ਼ਰਮਾ, ਵਿਜੈ ਕਪੂਰ, ਸ਼ਮਸ਼ੇਰ ਬੱਗਾ, ਦਰਸ਼ਨ ਸਿੰਘ ਗਰੇਵਾਲ, ਤੇਜਿੰਦਰ ਸਿੰਘ, ਸ਼ਾਮ ਲਾਲ ਬੈਂਸ, ਰਾਕੇਸ਼ ਕੁਮਾਰ, ਮੁਖਤਿਆਰ ਅਹਿਮਦ, ਮੀਡੀਆ ਕੁਆਰਡੀਨੇਟਰ ਦੀਪਕ ਸੋਨੀ ਮੌਜੂਦ ਸਨ। ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵਲੋਂ ਮੀਡੀਆ ਕੋਰਡੀਨੇਟਰ ਦੀਪਕ ਸੋਨੀ ਨੇ ਸਵਰਗੀ ਕਿਰਨ ਮਹਿਤਾ ਦੇ ਦੇਹਾਂਤ ਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸ਼੍ਰੀ ਸੰਜੇ ਵਰਮਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਰਿਟਾਇਰਡ ਡੀਐਸਪੀ ਸੋਹਣ ਲਾਲ ਸੰਧੂ, ਗੁਰਪ੍ਰੀਤ ਸਿੰਘ ਰੱਤੂ, ਸਮਾਜ ਸੇਵੀ ਗੁਰਵਿੰਦਰ ਸਿੰਘ ਜੱਗੀ, ਸੀਜੇਐਮ ਰੀਡਰ ਲਖਬੀਰ ਸਿੰਘ ਵੀ ਹਾਜ਼ਰ ਸਨ। ਸਵਰਗੀ ਕਿਰਨ ਮਹਿਤਾ ਦੇ ਅਸਥ 22 ਅਕਤੂਬਰ ਨੂੰ ਸਵੇਰੇ 8:30 ਵਜੇ ਸੰਭਾਲੇ ਜਾਣਗੇ, ਜਦਕਿ ਅੰਤਿਮ ਅਰਦਾਸ 29 ਅਕਤੂਬਰ ਨੂੰ ਗੁਰਦਆਰਾ ਸ਼੍ਰੀ ਕੋਟ ਪੁਰਾਣ ਹੈੱਡ ਦਰਬਾਰ ਸਾਹਿਬ ਰੂਪਨਗਰ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।

LEAVE A REPLY

Please enter your comment!
Please enter your name here