39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਇੰਡੀਅਨ ਆਇਲ ਮੁੰਬਈ ਅਤੇ ਆਰਮੀ ਇਲੈਵਨ ਵਲੋਂ ਜਿੱਤਾਂ ਦਰਜ

ਜਲੰਧਰ (ਦ ਸਟੈਲਰ ਨਿਊਜ਼): ਅਕਤੂਬਰ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ  ਨੇ ਪੰਜਾਬ ਪੁਲਿਸ ਜਲੰਧਰ ਨੂੰ 2-1ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਪੂਲ ਏ ਵਿਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ 6 ਅੰਕ ਹਾਸਲ ਕਰਕੇ ਸੈਮੀਫਾਇਨਲ ਦੀ ਆਸਾਨ ਬਣਾ ਲਈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਪੰਜਵੇਂ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।ਦੂਜੇ ਮੈਚ ਜੋ ਕਿ ਪੂਲ ਬੀ ਦਾ ਸੀ, ਆਰਮੀ ਇਲੈਵਨ ਨੇ ਏਐਸਸੀ ਬੰਗਲੁਰੂ ਨੂੰ 4-2 ਦੇ ਫਰਕ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਆਪਣੇ ਖਾਤੇ ਵਿੱਚ 6 ਅੰਕ ਜਮ੍ਹਾ ਕਰ ਲਏ। ਪੂਲ ਏ ਵਿੱਚ ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਦਰਮਿਆਨ ਮੈਚ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ 26ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਕੰਵਰਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ।ਖੇਡ ਦੇ 29ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਮਨਪ੍ਰੀਤ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ।ਖੇਡ ਦੇ 50ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕੀਤਾ। ਇਸ ਤੋਂ ਪਹਿਲੇ ਮੈਚ ਵਿੱਚ ਇੰਡੀਅਨ ਆਇਲ ਨੇ ਭਾਰਤੀ ਏਅਰ ਫੋਰਸ ਨੂੰ 7-0 ਨਾਲ ਕਰਾਰੀ ਮਾਤ ਦਿੱਤੀ ਸੀ।

Advertisements

ਦਿਨ ਦੇ ਪੂਲ-ਬੀ ਲੀਗ ਦੇ ਆਖਰੀ ਮੈਚ ਵਿੱਚ 4 ਵਾਰ ਦੀ ਫਾਈਨਲ ਵਿਚ ਪ੍ਰਵੇਸ਼ ਕਰਨ ਵਾਲੀ ਆਰਮੀ-ਇਲੈਵਨ ਅਤੇ ਏ.ਐਸ.ਸੀ. ਜਲੰਧਰ ਦੀਆਂ ਟੀਮਾਂ ਨੇ ਵਧੀਆ ਹਾਕੀ ਦਾ ਪ੍ਰਦਰਸ਼ਨ ਕੀਤਾ  ਏ.ਐਸ.ਸੀ. ਜਲੰਧਰ ਨੇ ਖੇਡ ਦੇ 10 ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਟੀਮ ਦੇ  ਗੌਥਮ ਕੁਮਾਰ ਨੇ ਟੀਮ ਨੂੰ 1-0 ਨਾਲ ਅੱਗੇ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ।ਇੱਕ ਗੋਲ ਨਾਲ ਪਛੜਨ ਤੋਂ ਬਾਅਦ, ਫੌਜ ਦੇ ਜਵਾਨਾਂ ਨੇ ਅਗਲੇ ਹੀ ਮਿੰਟ ਵਿੱਚ ਜਵਾਬੀ ਹਮਲਾ ਕੀਤਾ ਅਤੇ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ।ਇਸ ਵਾਰ ਸੁਭਾਸ਼ ਸਾਂਗਾ ਨੇ ਗੋਲਕੀਪਰ ਤੋਂ ਰੀਬਾਉਂਡ ਬਾਲ ਤੇ ਕਾਬੂ ਕਰਕੇ ਸ਼ਾਨਦਾਰ ਗੋਲ ਕਰਕੇ ਸਕੋਰ ਨੂੰ 1-1 ਨਾਲ ਬਰਾਬਰ ਕਰ ਦਿੱਤਾ।ਖੇਡ ਦੇ 20 ਵੇ ਮਿੰਟ ਵਿਚ ਏ.ਐਸ.ਸੀ. ਦੇ ਗੋਥਮ ਕੁਮਾਰ ਨੇ ਇਕ ਵਾਰ ਫਿਰ ਇਕੱਲੇ ਯਤਨ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ ਫਿਰ 2-1 ਨਾਲ ਅੱਗੇ ਕਰ ਦਿੱਤਾ । ਖੇਡ ਦੇ 30ਵੇਂ ਮਿੰਟ ਵਿਚ ਇਕ ਵਾਰ ਫਿਰ ਆਰਮੀ-ਇਲੈਵਨ ਦੇ ਸੁਭਾਸ਼ ਸਾਂਗਾ ਨੇ ਇਕ ਮੈਦਾਨੀ ਗੋਲ ਕਰਕੇ ਸਕੋਰ ਫਿਰ 2-2 ਦੀ ਬਰਾਬਰੀ ਉਪਰ ਕਰ ਦਿੱਤਾ । ਅੱਧੇ ਸਮੇਂ ਤਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਖੇਡ ਰਹੀਆਂ ਸਨ । ਅੱਧੇ ਸਮੇਂ ਤੋਂ ਬਾਅਦ ਆਰਮੀ ਦੇ ਪ੍ਰਤਾਪ ਸ਼ਿੰਦੇ ਨੇ 39ਵੇਂ ਮਿੰਟ ਵਿੱਚ ਅਤੇ ਸਿਰਜ ਏ ਪੀ ਨੇ 53ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 4-2 ਕੀਤਾ।

ਇਸ ਮੌਕੇ ਤੇ ਮੁੱਖ ਮਹਿਮਾਨ ਸੁਖਦੇਵ ਸਿੰਘ ਏਜੀਆਈ ਗਰੁੱਪ, ਕਰਨਲ ਮਨੋਜ ਯਾਦਵ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।ਇਨ੍ਹਾਂ ਮੈਚਾਂ ਦੇ ਮੌਕੇ ਤੇ ਤਰਲੋਕ ਸਿੰਘ ਭੁੱਲਰ ਕੈਨੇਡਾ, ਬਲਜੀਤ ਸਿੰਘ ਰੰਧਾਵਾ ਕੈਨੇਡਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਮਨੀਕ ਰੰਧਾਵਾ, ਅਮਰਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

LEAVE A REPLY

Please enter your comment!
Please enter your name here