ਕਿਸਾਨ ਮੋਰਚੇ ਦੇ ਉਮੀਦਵਾਰ ਨੇ ਐਫੀਡੇਵਿਟ ਕੀਤਾ ਜਾਰੀ, ਕਿਹਾ ਵਾਅਦੇ ਨਹੀਂ ਪੂਰੇ ਹੋਏ ਤਾਂ ਅਗਲੀ ਵਾਰ ਨਹੀਂ ਲੜਨਗੇ ਚੋਣਾਂ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਨੇ ਇਕ ਐਫੀਡੈਵਿਟ ਜਾਰੀ ਕੀਤਾ ਹੈ, ਜਿਸ ਵਿਚ ਉਹਨਾਂ ਨੇ ਹਲਕੇ ਦੇ ਮੁੱਖ 26 ਮੁੱਦੇ ਲਿਖੇ ਹਨ ਅਤੇ ਐਲਾਨ ਕੀਤਾ ਹੈ ਕਿ ਜੇਕਰ ਉਹ ਜਿੱਤਣ ਤੋਂ ਬਾਅਦ ਇਹ ਮੁੱਦੇ ਹੱਲ ਨਹੀਂ ਕਰ ਪਾਏ ਤਾਂ ਆਉਣ ਵਾਲੇ ਸਮੇਂ ਵਿਚ ਉਹ ਕਦੀ ਵੀ ਚੋਣਾਂ ਨਹੀਂ ਲੜਨਗੇ। ਇਸਤੋਂ ਇਲਾਵਾ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਵਾਰ ਕਿਸਾਨ ਪਾਰਟੀ ਨੂੰ ਜ਼ਰੂਰ ਮੌਕਾ ਦੇਣ ਅਤੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਮੁੱਦੇ ਐਫੀਡੇਵਟ ਤੇ ਲਿਖ ਕੇ ਦਿੱਤੇ ਹਨ, ਇਸ ਤਰ੍ਹਾਂ ਦੂਸਰੀਆਂ ਪਾਰਟੀਆਂ ਵੀ ਲਿਖ ਕੇ ਦੇਣਗੇ।

Advertisements

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਕ ਐਫੀਡੈਵਿਟ ਜਾਰੀ ਕੀਤਾ ਹੈ ਅਤੇ ਦੂਸਰੀਆਂ ਰਿਵਾਇਤੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹਲਕੇ ਦੇ ਮੁੱਦਿਆਂ ਨੂੰ ਇਕ ਐਫੀਡੇਵਿਟ ਤੇ ਲਿਖ ਕੇ ਜਨਤਕ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਜੇਕਰ ਉਹ ਜੇ ਜਿੱਤਣ ਤੋਂ ਬਾਅਦ ਇਹ ਕੰਮ ਨਾ ਕਰ ਪਾਏ ਤਾਂ ਕਦੀ ਵੀ ਚੋਣਾਂ ਨਹੀਂ ਲੜਨਗੇ। ਇਸੇ ਤਰ੍ਹਾਂ ਦੂਸਰੀਆਂ ਰਿਵਾਇਤੀ ਪਾਰਟੀਆਂ ਵੀ ਆਪਣੇ ਮੁੱਦੇ ਐਫੀਡੇਵਿਟ ਉਪਰ ਲਿਖ ਕੇ ਲੋਕਾਂ ਨੂੰ ਜਨਤਕ ਕਰਨ । ਇਸ ਮੌਕੇ ਤੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਕਿਸਾਨ ਪਾਰਟੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ ਤਾਂ ਜੋ ਡੁੱਬਦੇ ਪੰਜਾਬ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here