ਫੂਡ ਟੀਮ ਵਲੋਂ ਸ਼ਹਿਰ ਵਿਚ ਵੱਖ-ਵੱਖ ਖਾਧ-ਪਦਾਰਥਾਂ ਦੇ ਲਏ 13 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ, ਰਾਮ ਲੁਭਾਇਆ ਤੇ ਫੂਡ ਟੀਮ ਵਲੋਂ ਹੁਸ਼ਿਆਰਪੁਰ ਸ਼ਹਿਰ ਦੇ ਲਾਗਲੇ ਖੇਤਰਾਂ ਵਿਚ ਵੱਖ ਵੱਖ ਖਾਧ-ਪਦਾਰਥਾਂ ਕੁੱਲ 13 ਸੈਂਪਲ ਲਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ -ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥਾਂ ਮੁੱਹਈਆ ਕਰਵਾਉਣ ਅਤੇ ਮਿਲਾਵਟ ਖੌਰਾਂ ਖਿਲਾਫ ਉਚਿਤ ਕਾਰਵਾਈ ਦੇ ਉਦੇਸ਼ ਨਾਲ ਟੀਮ ਵਲੋਂ ਜਲੰਧਰ ਰੋਡ ਤੇ ਸਥਿਤ ਮੰਡਿਆਲਾ ਖੇਤਰ ਵਿਚ ਗੁੜ ਬਣਾਉਣ ਵਾਲੇ ਵੇਲਣੇ, ਕਰਿਆਨਾ ਸਟੋਰ ਤੋਂ ਗੁੜ ਦੇ 5, ਸ਼ੱਕਰ ਦੇ 3 ਅਤੇ ਜੀਤ ਲਾਲ ਕਰਿਆਨਾ ਸਟੋਰ ਤੋਂ ਚਨੇ ਦੀ ਦਲ, ਚਾਹ ਪਤੀ, ਅਰਾਰੋਟ, ਵੇਸਣ ਅਤੇ ਸਿੰਗੜੀਵਾਲ ਤੋਂ ਦੁੱਧ ਦਾ 1 ਸੈਂਪਲ ਲਿਆ ਗਿਆ ਅਤੇ ਅਗਲੇਰੀ ਜਾਂਚ ਲਈ ਸਟੇਟ ਟੈਸਟਿੰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਅਤੇ ਰਿਪੋਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisements

ਉਨਾਂ ਦੱਸਿਆ ਕਿ ਖੁੱਲੇ ਖਾਧ-ਪਦਾਰਥਾਂ ਦੇ ਸੈਂਪਲ ਲੈਣ ਦਾ ਮੱਕਸਦ ਉਨਾਂ ਦੀ ਸ਼ੁਧਤਾ ਅਤੇ ਮਿਆਰਤਾ ਦਾ ਪੱਧਰ ਉੁਚਾ ਰੱਖਣ ਦਾ ਹੈ। ਉਨ੍ਹਾਂ ਦਸਿਆ ਕੇ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨਵੇਲਣਿਆਂਤੇ ਕੀਤੀ ਗਈ ਚੈਕਿੰਗ ਦੇ ਕਾਰਨ ਹੁਣ ਸਾਫ ਸਫਾਈ ਅਤੇ ਕੰਮ ਵਿਚ ਸੁਧਾਰ ਦੇਖਣ ਨੂੰ ਮਿਲਿਆ। ਉਨਾਂ ਮੀਡੀਆ ਰਾਹੀਂ ਮਿਲਾਵਟ ਯੁਕਤ ਨਕਲੀ ਅਤੇ ਸਬ- ਸਟੈਂਡਰਡ ਖਾਧ-ਪਦਾਰਥਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ।

LEAVE A REPLY

Please enter your comment!
Please enter your name here