ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵੱਲੋਂ  ਸਮਾਜ ਸੇਵੀਆਂ ਨੂੰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਉਣ ਦੀ ਅਪੀਲ: ਪ੍ਰੋ. ਬਹਾਦਰ ਸਿੰਘ ਸੁਨੇਤ       

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਝੁਗੀ ਝੋਪੜੀਆਂ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿਦਿਆ ਦਾ ਚਾਨਣ ਦੇਣ  ਦੇ ਖੇਤਰ ਵਿਚ ਸੇਵਾ ਕਰ ਰਹੀ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ ਕੇ ਵਲੋਂ  ਹੁਸ਼ਿਆਰਪੁਰ ਦੇ ਪਿੰਡ  ਅੱਜੋਵਾਲ ਦੇ ਪ੍ਰੀਤ ਨਗਰ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਤਕਰੀਬਨ 350 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ ਵਿਖੇ ਨਵੀਂ ਸਥਾਪਿਤ ਹੋ ਰਹੀ ਕੰਪਿਊਟਰ ਲੈਬ ਲਈ ਲੋੜੀਂਦਾ ਫਰਨੀਚਰ ਮੁਹਿਈਆ ਕਰਵਾਇਆ ਗਿਆ । ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ  ਟਰੱਸਟ ਦੇ ਚੇਅਰਮੈਨ  ਇੰਗਲੈਂਡ ਨਿਵਾਸੀ   ਸਰਦਾਰ ਰਣਜੀਤ ਸਿੰਘ  ਓ ਬੀ ਈ ਅਤੇ  ਟਰੱਸਟ ਦੇ ਪਰਬੰਧਕ ਟਰੱਸਟੀ ਦੇ ਐਸ ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਇਸ ਸਕੂਲ ਨੂੰ ਗੋਦ ਲੈ ਕੇ ਇਥੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਤਿੰਨ ਖੂਬਸੂਰਤ ਕਲਾਸ ਰੂਮ ਬਣਵਾ ਕੇ ਦਿੱਤੇ ਗਏ ਅਤੇ  ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਸਮੇਂ ਸਮੇਂ ਸਕੂਲੀ ਵਰਦੀਆਂ ਅਤੇ ਹੋਰ ਲੋੜਾਂ ਵੀ ਪੂਰੀਆਂ  ਕੀਤੀਆਂ ਜਾਂਦੀਆਂ ਹਨ ਤਾਂ ਕਿ ਇਹੋ ਜਿਹੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ  ਹਰ ਸੰਭਵ ਮਦਦ ਕਰਕੇ  ਇਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ । 

Advertisements

ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਸਮੂਹ ਸਮਾਜ ਸੇਵੀ ਸ਼ਖ਼ਸੀਅਤਾਂ  ਨੂੰ ਅਪੀਲ ਕੀਤੀ ਕਿ ਇਹੋ ਜਿਹੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਅਤੇ ਇਥੇ ਝੁੱਗੀ ਝੌਂਪੜੀ ਵਿੱਚ ਰਹਿ ਰਹੇ  ਵਿਦਿਆਰਥੀਆਂ ਨੂੰ ਵਿਦਿਆ  ਵਿੱਚ ਅੱਗੇ ਵਧਾਉਣ ਲਈ ਆਪਣਾ ਅਸ਼ੀਰਵਾਦ ਅਤੇ ਸਹਿਯੋਗ ਜ਼ਰੂਰ  ਦੇਣ ਤਾਂ ਕਿ ਇਹ ਗ਼ਰੀਬੀ ਦੇ ਹਨੇਰੇ  ਵਿੱਚੋਂ ਬਾਹਰ ਆ ਸਕਣ ।   ਇਸ ਮੌਕੇ ਤੇ  ਸਮਾਜ ਸੇਵੀ ਗੁਰਪ੍ਰੀਤ ਸਿੰਘ , ਜਤਿੰਦਰ ਕੌਰ ,  ਐਡਵੋਕੇਟ ਜਸਪਾਲ ਸਿੰਘ, ਡੋਲੀ ਚੀਮਾ, ਉਘੇ ਲੇਖਕ ਦਰਸ਼ਨ ਸਿੰਘ ਦਰਸ਼ਨ,  ਪ੍ਰਿਸੀਪਲ ਅਵਨਿੰਦਰ ਕੋਰ, ਸਕੂਲ ਦਾ ਸਟਾਫ  ਅਤੇ ਹੋਰ ਇਲਾਕੇ ਦੇ ਪੰਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here