ਕੇਂਦਰੀ ਜੇਲ੍ਹ ਵਿਖੇ ਇਲੈਕਟ੍ਰਿਕ ਹੋਮ ਐਪਲੀਐਂਸਜ਼ ਰਿਪੇਅਰ ਕੋਰਸ ਦੀ ਸ਼ੁਰੂਆਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲ੍ਹਾਂ ਪੰਜਾਬ ਦੇ ਨਿਰਦੇਸ਼ਾਂ ਤਹਿਤ ਸੁਪਰਡੈਂਟ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਅਨੁਰਾਗ ਕੁਮਾਰ ਆਜ਼ਾਦ ਦੀ ਅਗਵਾਈ ਹੇਠ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਵਿਖੇ ਇਲੈਕਟ੍ਰਿਕ ਹੋਮ ਐਪਲੀਐਂਸਜ਼ ਰਿਪੇਅਰ ਕੋਰਸ ਦੀ ਸ਼ੁਰੂਆਤ ਕਰਵਾਈ ਗਈ।

Advertisements

ਇਸ ਪ੍ਰੋਗਰਾਮ ਵਿਚ ਸੁਰਿੰਦਰ ਕੁਮਾਰ ਪੁਰੋਹਿਤ (ਸੀਨੀਅਰ ਪ੍ਰੋਗਰਾਮ ਮੈਨੇਜਰ) ਨੇ ਬੰਦੀਆਂ ਨੂੰ ਇਸ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਇਸ ਕੋਰਸ ਵਿਚ 20 ਬੰਦੀਆਂ ਨੇ ਦਾਖਲਾ ਲਿਆ। ਇਸ ਮੌਕੇ ਡਿਪਟੀ ਸੁਪਰਡੈਂਟ ਸਕਿਊਰਿਟੀ ਤੇਜਪਾਲ ਸਿੰਘ, ਵੈਲਫੇਅਰ ਅਫ਼ਸਰ ਜੇਲ੍ਹ ਸਰਬਜੀਤ ਸਿੰਘ, ਵਿਕਾਸ ਅਫ਼ਸਰ ਗਿਆਨ ਚੰਦ, ਟਰੇਨਰ ਅਭੀਸ਼ੇਕ ਰਾਣਾ ਅਤੇ ਹੋਰ ਹਾਜ਼ਰ ਸਨ। 

LEAVE A REPLY

Please enter your comment!
Please enter your name here