ਮਹਾਂਸ਼ਿਵਰਾਤਰੀ ਤੇ ਲਗਾਇਆ ਲੰਗਰ, ਵਰਿੰਦਰ ਪਰਹਾਰ ਅਤੇ ਦਿਨੇਸ਼ ਪੱਪੂ ਨੇ ਕੀਤੀ ਸੇਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਮੁੱਹਲਾ ਕਮਾਲਪੁਰ ਦੀ ਸੰਗਤ ਵਲੋਂ ਦਿਨੇਸ਼ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗੂਵਾਈ ਹੇਠ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਅਕਾਲੀ-ਬਸਪਾ ਗਠਜੋੜ ਦੇ ਵਿਧਾਨ ਸਭਾ ਹੁਸ਼ਿਆਰਪੁਰ ਦੇ ਸਾਂਝੇ ਉਮੀਦਵਾਰ ਵਰਿੰਦਰ ਪਰਹਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਅਤੇ ਉਨ੍ਹਾਂ ਲੰਗਰ ਦੀ ਸੇਵਾ ਦੌਰਾਨ ਸੰਗਤ ਨੂੰ ਬੜੀ ਸ਼ਰਧਾ ਨਾਲ ਲੰਗਰ ਛਕਾਇਆ।

Advertisements

ਇਸ ਸਮੇਂ ਵਰਿੰਦਰ ਪਰਹਾਰ ਤੇ ਦਿਨੇਸ਼ ਪੱਪੂ ਨੇ ਕਿਹਾ ਕਿ ਸ਼ਿਵਰਾਤਰੀ ਦਾ ਦਿਨ ਸੰਗਤ ਲਈ ਬਹੁਤ ਮਹੱਤਵਪੂਰਨ ਦਿਨ ਹੈ। ਇਸ ਦਿਨ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਭਗਵਾਨ ਭੋਲੇਨਾਥ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ। ਇਸ ਮੌਕੇ ਤੇ ਜੌਨੀ ਬੋਹਰਾ, ਸੰਦੀਪ ਭੋਲਾ, ਅਨਮੋਲ, ਸਤੀਸ਼ ਪਾਲ, ਕਰਨ, ਰਕੇਸ਼ ਅਦਿਆ, ਚੰਦਨ, ਸ਼ਿਵਰਾਮ, ਗਗਨ, ਅਜੇ ਕੁਮਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here