ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿਚ ਪ੍ਰਾਪਤ ਕੀਤਾ ਪਹਿਲਾਂ ਸਥਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ.ਕੰ ਸ ਸ ਸ  ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ ਹੋਣ ਹਾਰ ਵਿਦਿਆਰਥਣਾਂ ਨੇ ਪਿ੍ੰਸੀਪਲ  ਲਲੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰਾਸ਼ਟਰੀ  ਆਵਿਸ਼ਕਾਰ ਅਭਿਆਨ ਅਧੀਨ ਸਾਇੰਸ,ਗਣਿਤ ਸ਼ੋਸ਼ਲ ਸਾਇੰਸ, ਅੰਗਰੇਜ਼ੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਬਲਾਕ ਪੱਧਰੀ ਜਿੱਤ ਪ੍ਰਾਪਤ ਕੀਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੀ ਪਹਿਲਾਂ ਸਥਾਨ ਪ੍ਰਾਪਤ ਕੀਤਾ। ਹੁਣ 3 ਮਾਰਚ ਨੂੰ ਇਹ ਟੀਮ ਸਟੇਟ ਪੱਧਰੀ ਕੁਇਜ ਮੁਕਾਬਲੇ ਲਈ ਜਾ ਰਹੀ ਹੈ ਇਸ ਮੌਕੇ ਤੇ ਡੀਈਉ ਗੁਰਸ਼ਰਨ ਸਿੰਘ ਜੀ ਨੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

Advertisements

ਵੱਖ- ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਅਤੇ ਜ਼ਿਲਾ ਸਿੱਖਿਆ ਸੁਧਾਰ ਟੀਮ ਦੇ ਮੁਖੀ  ਸ਼ਲਿੰਦਰ ਠਾਕੁਰ ਜੀ ਨੇ  ਅਤੇ ਡਿਪਟੀ ਡੀਈਓ ਰਕੇਸ਼ ਕੁਮਾਰ ਜੀ ਨੇ ਉਨ੍ਹਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਲਲਿਤਾ ਰਾਣੀ ਜੀ ਨੇ ਦਸਿਆ ਕਿ ਮੈਨੂੰ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਮਿਹਨਤੀ ਸਟਾਫ ਤੇ ਪੂਰਾ ਮਾਣ ਹੈ ਅਤੇ ਇਸ ਦੀ ਤਿਆਰੀ ਲਈ ਵਿਸ਼ੇਸ਼ ਕਰਕੇ ਡਾਕਟਰ ਰਿਤੂ ਕੁਮਰਾ, ਪਲਵਿੰਦਰ ਕੌਰ, ਭਾਰਤੀ ਮੋਨਿਕਾ ਸ਼ਰਮਾ, ਵੰਦਨਾ ਵਾਰੀ, ਡਾਕਟਰ ਮੀਨੂ, ਮਨਦੀਪ ਕੌਰ ,ਰਵਿੰਦਰ ਕੁਮਾਰ ਸੁਮਨ ਲਤਾ, ਸਾਕਸ਼ੀ, ਜਸਪ੍ਰੀਤ ਕੌਰ ਜੀ ਨੇ ਯੋਗਦਾਨ ਦਿੱਤਾ ।

LEAVE A REPLY

Please enter your comment!
Please enter your name here